ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿਆਕੜਾ ਲਈ ਵੱਡੀ ਰਾਹਤ ਭਰੀ ਖ਼ਬਰ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ਰਾਬ 'ਤੇ ਲੱਗੇ 70 ਫੀਸਦੀ ਕੋਰੋਨਾ ਟੈਕਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ 10 ਜੂਨ 2020 ਤੋਂ ਪ੍ਰਭਾਵੀ ਹੋਵੇਗਾ, ਯਾਨੀ ਕਿ 10 ਜੂਨ ਤੋਂ ਸ਼ਰਾਬ ਘੱਟ ਕੀਮਤ 'ਤੇ ਮਿਲੇਗੀ। ਕੇਜਰੀਵਾਲ ਸਰਕਾਰ ਨੇ ਸ਼ਰਾਬ 'ਤੇ ਜਿੱਥੇ 70 ਫੀਸਦੀ ਵਿਸ਼ੇਸ਼ ਕੋਰੋਨਾ ਟੈਕਸ ਵਾਪਸ ਲੈਣ ਦਾ ਫੈਸਲਾ ਲਿਆ ਹੈ, ਉੱਥੇ ਹੀ ਵੈੱਟ ਵਧਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਹੁਣ ਸ਼ਰਾਬ 'ਤੇ 5 ਫੀਸਦੀ ਵਾਧੂ ਵੈੱਟ ਵਸੂਲਿਆ ਜਾਵੇਗਾ। ਸਰਕਾਰ ਨੇ ਸਾਰੀਆਂ ਸ਼੍ਰੇਣੀਆਂ ਦੀ ਸ਼ਰਾਬ 'ਤੇ ਵੈੱਟ 20 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਸਰਕਾਰ ਨੇ ਸ਼ਰਾਬ ਦੇ ਵੱਧ ਤੋਂ ਵੱਧ ਖੁਦਰਾ ਮੁੱਲ 'ਤੇ 'ਵਿਸ਼ੇਸ਼ ਕੋਰੋਨਾ ਟੈਕਸ' ਲਾਇਆ ਸੀ।
ਦਰਅਸਲ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਸ਼ਰਾਬ 'ਤੇ ਲੱਗੀ 70 ਫੀਸਦੀ ਵਿਸ਼ੇਸ਼ ਕੋਰੋਨਾ ਟੈਕਸ ਨੂੰ ਹਟਾਉਣ ਦਾ ਐਲਾਨ ਕੀਤਾ। ਦੱਸ ਦੇਈਏ ਕਿ ਤਾਲਾਬੰਦੀ ਕਾਰਨ ਪ੍ਰਦੇਸ਼ ਦੇ ਖਜ਼ਾਨੇ 'ਤੇ ਨਾਕਾਰਾਤਮਕ ਅਸਰ ਪਿਆ ਸੀ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਸਰਕਾਰੀ ਕਾਮਿਆਂ ਨੂੰ ਤਨਖਾਹ ਦੇਣ ਵੀ ਮੁਸ਼ਕਲਾਂ ਪੇਸ਼ ਆਉਣ ਲੱਗੀਆਂ ਸਨ। ਇਸ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਕੇਂਦਰ ਤੋਂ 5 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਵੀ ਮੰਗੀ ਸੀ।
ਹਥਣੀ ਮਗਰੋਂ ਗਰਭਵਤੀ ਗਾਂ ਨਾਲ ਬੇਰਹਿਮੀ, ਵਿਸਫੋਟਕ ਭਰਿਆ ਖਾਣਾ ਖੁਆਇਆ, ਇਕ ਗ੍ਰਿਫਤਾਰ
NEXT STORY