ਚੰਡੀਗੜ੍ਹ—ਦਿੱਲੀ ਹਾਈਕੋਰਟ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ 2 ਹਫਤੇ ਦੀ ਪੈਰੋਲ ਵਧਾ ਕੇ ਵੱਡੀ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੇ 8 ਅਕਤੂਬਰ ਨੂੰ ਆਤਮ-ਸਮਰਪਣ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਤਿਹਾੜ ਜੇਲ 'ਚ ਸਜ਼ਾ ਕੱਟ ਰਹੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦਾ ਪੁੱਤਰ ਅਜੈ ਚੌਟਾਲਾਂ ਹਰਿਆਣਾ ਸਿੱਖਿਆ ਭਰਤੀ ਘਪਲੇ 'ਚ ਦੋਸ਼ੀ ਸਨ ਅਤੇ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਇੱਥੇ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਪਿਛਲੇ ਮਹੀਨੇ ਸਾਬਕਾ ਸੀ. ਐੱਮ. ਚੌਟਾਲਾ ਦੀ ਪਤਨੀ ਸੁਨੇਹਲਤਾ ਦੇ ਦਿਹਾਂਤ ਹੋਣ ਕਾਰਨ ਉਨ੍ਹਾਂ ਨੂੰ 2 ਹਫਤੇ ਦੀ ਪੈਰੋਲ ਮਿਲੀ ਸੀ ਜੋ ਕਿ ਬਾਅਦ 'ਚ ਦਿੱਲੀ ਹਾਈਕੋਰਟ ਵੱਲੋਂ ਵਧਾ ਕੇ 4 ਹਫਤੇ ਦੀ ਕਰ ਦਿੱਤੀ ਗਈ ਸੀ।
6 ਮਹੀਨੇ 'ਚ ਕਢਵਾ ਸਕੋਗੇ ਸਿਰਫ ਹਜ਼ਾਰ ਰੁਪਏ, ਇਸ ਬੈਂਕ ’ਤੇ ਹੋਈ ਕਾਰਵਾਈ
NEXT STORY