ਨਵੀਂ ਦਿੱਲੀ- ਬਾਰ ਕਾਊਂਸਿਲ ਆਫ਼ ਦਿੱਲੀ ਦੇ ਪ੍ਰਧਾਨ ਰਮੇਸ਼ ਗੁਪਤਾ ਸਮੇਤ ਵਕੀਲਾਂ ਦੇ ਇਕ ਸਮੂਹ ਨੇ ਸ਼ੁੱਕਰਵਾਰ ਨੂੰ ਹਾਈ ਕੋਰਟ ਤੋਂ ਕੋਵਿਡ-19 ਨਾਲ ਪੀੜਤ ਵਕੀਲਾਂ ਲਈ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ, ਜਿਸ 'ਤੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸੂਬਾ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ। ਸੁਣਵਾਈ ਦੌਰਾਨ ਵਕੀਲ ਰੋ ਪਏ, ਜਿਸ 'ਚ ਸੀਨੀਅਰ ਵਕੀਲ ਗੁਪਤਾ ਵੀ ਸ਼ਾਮਲ ਸਨ। ਉਨ੍ਹਾਂ ਨੇ ਜੱਜਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਦਦ ਕਰੋ, ਕਿਉਂਕਿ ਉਨ੍ਹਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲ ਪਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਹਾਈਕੋਰਟ ’ਚ ਪਟੀਸ਼ਨ, ਨੇਤਾਵਾਂ ਦੇ ਰੇਮਡੇਸਿਵਿਰ ਖਰੀਦਣ ਦੀ ਹੋਵੇ ਸੀ. ਬੀ. ਆਈ. ਜਾਂਚ
ਜੱਜ ਵਿਪਿਨ ਸਾਂਘੀ ਅਤੇ ਜੱਜ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਕਿ ਉਹ ਵਕੀਲਾਂ ਦਾ ਦਰਦ ਸਮਝ ਰਹੇ ਹਨ ਅਤੇ ਸਥਿਤੀ ਨੂੰ ਸੂਬੇ ਦੀ ਅਸਫ਼ਲਤਾ ਕਰਾਰ ਦਿੱਤਾ। ਬੈਂਚ ਨੇ ਕਿਹਾ,''ਅਸੀਂ ਤੁਹਾਡੇ ਦਰਦ ਨੂੰ ਸਮਝਦੇ ਹਾਂ। ਅਸੀਂ ਵੀ ਇਸ 'ਚੋਂ ਸੰਘ ਰਹੇ ਹਾਂ। ਕੋਵਿਡ 'ਚ ਬੇਕਾਬੂ ਵਾਧਾ ਹੋਇਆ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਇਸ ਤਰੀਕੇ ਨਾਲ ਸਾਡੇ 'ਤੇ ਹਮਲਾ ਕਰੇਗਾ। ਇੱਥੇ ਪੈਸਿਆਂ ਦਾ ਮੁੱਦਾ ਨਹੀਂ ਹੈ। ਸਮੱਸਿਆ ਬੁਨਿਆਦੀ ਢਾਂਚੇ ਦੀ ਹੈ।'' ਇਸ ਨੇ ਕਿਹਾ,''ਸਮੱਸਿਆ ਹੈ ਕਿ ਸਾਡੇ ਕੋਲ ਡਾਕਟਰ, ਨਰਸ, ਆਕਸੀਜਨ ਅਤੇ ਦਵਾਈਆਂ ਨਹੀਂ ਹਨ। ਇਹ ਪੂਰੀ ਤਰ੍ਹਾਂ ਨਾਲ ਸੂਬੇ ਦੀ ਅਸਫ਼ਲਤਾ ਹੈ। ਇਹ ਸਾਡੇ ਲਈ ਕਠਿਨ ਹੁੰਦਾ ਜਾ ਰਿਹਾ ਹੈ।'' ਅਦਾਲਤ ਵਕੀਲਾਂ ਲਈ ਮੈਡੀਕਲ ਸਹੂਲਤ ਦੀ ਵਿਵਸਥਾ ਕਰਨ ਨਾਲ ਜੁੜੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।
ਇਹ ਵੀ ਪੜ੍ਹੋ : ਦਿੱਲੀ ਹਾਈਕੋਰਟ ਨੇ ਕਿਹਾ- ਅਸੀਂ ਨਹੀਂ ਕਿਹਾ ਜੱਜਾਂ ਲਈ ਪੰਜ ਤਾਰਾ ਹੋਟਲ ’ਚ ਕੋਵਿਡ ਕੇਂਦਰ ਬਣਾਓ
ਵੱਡੀ ਖਬਰ: ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਲੱਗੀ ਵੀਕੈਂਡ ਤਾਲਾਬੰਦੀ
NEXT STORY