ਨਵੀਂ ਦਿੱਲੀ- ਦਿੱਲੀ ਦੇ ਮਹਿਪਾਲਪੁਰ ਇਲਾਕੇ ਦੇ ਇਕ ਹੋਟਲ 'ਚ ਇਕ ਬ੍ਰਿਟਿਸ਼ ਔਰਤ ਨਾਲ ਕਥਿਤ ਛੇੜਛਾੜ ਅਤੇ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ ਅਤੇ ਪੁਲਸ ਨੇ ਇਸ ਸਬੰਧ 'ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਘਟਨਾ ਬਾਰੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਬ੍ਰਿਟਿਸ਼ ਨਾਗਰਿਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਦੋਸ਼ੀ ਨਾਲ ਦੋਸਤੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ 24 ਸਾਲਾ ਕੈਲਾਸ਼ ਨੂੰ ਮਿਲਣ ਲਈ ਗੋਆ ਤੋਂ ਦਿੱਲੀ ਆਈ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਹੋਟਲ ਦੀ ਲਿਫਟ 'ਚ ਇਕ ਸਫਾਈ ਕਰਮਚਾਰੀ ਨੇ ਉਸ ਨਾਲ ਛੇੜਛਾੜ ਕੀਤੀ। ਬਾਅਦ 'ਚ ਉਸ ਨਾਲ ਇਕ ਹੋਟਲ ਦੇ ਕਮਰੇ 'ਚ ਇਕ ਆਦਮੀ ਵਲੋਂ ਜਬਰ ਜ਼ਿਨਾਹ ਕੀਤਾ ਗਿਆ, ਜਿਸ ਨਾਲ ਪਹਿਲਾਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉਸ ਦੀ ਗੱਲਬਾਤ ਹੋਈ ਸੀ।
ਇਹ ਵੀ ਪੜ੍ਹੋ : ਕੁੜੀ ਨੇ ਭਾਰ ਘਟਾਉਣ ਲਈ ਛੱਡਿਆ ਖਾਣਾ, 12 ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਹੋਈ ਮੌਤ
ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਡੇਢ ਮਹੀਨੇ ਪਹਿਲੇ ਸੋਸ਼ਲ ਮੀਡੀਆ ਮੰਚ 'ਤੇ ਦੋਸ਼ੀ ਨਾਲ ਪਹਿਲੀ ਵਾਰ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਉਹ ਸਿਰਫ਼ ਗੱਲ ਕਰਦੇ ਰਹੇ। ਪੁਲਸ ਨੇ ਦੱਸਿਆ ਕਿ ਪੂਰਬੀ ਦਿੱਲੀ ਦਾ ਰਹਿਣ ਵਾਲਾ ਕੈਲਾਸ਼ ਠੀਕ ਤਰ੍ਹਾਂ ਅੰਗਰੇਜ਼ੀ 'ਚ ਗੱਲ ਨਹੀਂ ਕਰ ਪਾਉਂਦਾ ਸੀ ਅਤੇ ਉਹ ਔਰਤ ਨਾਲ ਗੱਲਬਾਤ ਲਈ ਕੁਝ ਅਨੁਵਾਦ ਐਪਲੀਕੇਸ਼ਨ ਦਾ ਇਸਤੇਮਾਲ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਬ੍ਰਿਟਿਸ਼ ਔਰਤ ਭਾਰਤ ਆਈ ਤਾਂ ਉਸ ਅਤੇ ਦੋਸ਼ੀ ਨੇ ਦਿੱਲੀ 'ਚ ਇਕ-ਦੂਜੇ ਨੂੰ ਮਿਲਣ ਦੀ ਯੋਜਨਾ ਬਣਾਈ। ਪੀੜਤਾ ਗੋਆ ਤੋਂ ਦਿੱਲੀ ਆਈ ਅਤੇ ਮਹਿਪਾਲਪੁਰ ਦੇ ਹੋਟਲ 'ਚ ਇਕ ਕਮਰਾ ਬੁੱਕ ਕੀਤਾ। ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਦੋਸ਼ ਲਗਾਇਆ ਕਿ ਜਦੋਂ ਦੋਸ਼ੀ ਉਸ ਨੂੰ ਮਿਲਣ ਆਇਆ ਤਾਂ ਉਸ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਦੀ ਟੀਮ ਘਟਨਾਕ੍ਰਮ ਦਾ ਪਤਾ ਲਗਾਉਣ ਲਈ ਹੋਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੀ ਸਮਾਰੋਹ 'ਚ ਡਾਂਸ ਕਰਦੇ ਸਮੇਂ ਸਰਪੰਚ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY