ਨਵੀਂ ਦਿੱਲੀ—ਦਿੱਲੀ-ਐੱਨ. ਸੀ. ਆਰ. ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਮੌਸਮ ਨੇ ਅਚਾਨਕ ਮਿਜਾਜ਼ ਬਦਲਿਆ ਹੈ। ਰਾਜਧਾਨੀ ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਮੌਸਮ ਖਰਾਬ ਹੋ ਗਿਆ ਹੈ। ਮੌਸਮ ਬਦਲਣ ਦੇ ਨਾਲ ਹੀ ਕਈ ਇਲਾਕਿਆਂ 'ਚ ਤੇਜ਼ ਹਨ੍ਹੇਰੀ-ਤੂਫਾਨ ਨਾਲ ਹਨ੍ਹੇਰਾ ਛਾ ਗਿਆ ਹੈ। ਧੂੜ ਭਰੀ ਤੇਜ਼ ਹਵਾਵਾਂ ਨਾਲ ਚਾਰੋਂ ਪਾਸੇ ਧੁੰਦ ਛਾ ਗਈ ਹੈ। ਸੜਕਾਂ ਤੋਂ ਲੈ ਕੇ ਆਸਮਾਨ ਤੱਕ ਧੂੜ ਹੀ ਧੂੜ ਨਜ਼ਰ ਆ ਰਹੀ ਹੈ। ਤੇਜ਼ ਹਵਾਵਾਂ ਦੇ ਨਾਲ ਹੀ ਦਿਨ 'ਚ ਹਨ੍ਹੇਰੇ ਦਾ ਮਾਹੌਲ ਬਣ ਗਿਆ ਅਤੇ ਸੜਕਾਂ 'ਤੇ ਲਾਈਟਾਂ ਜਗਾਉਣੀਆਂ ਪਈਆਂ।

ਇਕ ਪਾਸੇ ਜਿੱਥੇ ਧੂੜ ਭਰੀ ਹਨ੍ਹੇਰੀ ਅਤੇ ਤੂਫਾਨ ਨਾਲ ਸੜਕਾਂ 'ਤੇ ਹਨ੍ਹੇਰਾ ਛਾ ਗਿਆ ਹੈ ਤਾਂ ਉੱਥੇ ਹੀ ਦੂਜੇ ਪਾਸੇ ਕੁਝ ਥਾਵਾਂ 'ਤੇ ਬਾਰਿਸ਼ ਪੈਣ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਜਾਰੀ ਗਰਮੀ ਤੋਂ ਰਾਹਤ ਮਿਲੀ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ 10 ਮਈ ਤੋਂ ਬਾਅਦ ਮੌਸਮ ਬਦਲਣ ਦੀ ਸੰਭਾਵਨਾ ਜ਼ਾਹਰ ਕੀਤੀ ਸੀ। ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ ਦਰਮਿਆਨ ਮਈ 'ਚ ਹੀ ਲੋਕਾਂ ਨੂੰ ਜੁਲਾਈ ਵਰਗਾ ਮਾਨਸੂਨ ਲੱਗਣਾ ਸ਼ੁਰੂ ਹੋ ਗਿਆ ਹੈ।

ਮੁੰਬਈ 'ਚ ਘਰ ਦੀ ਦੀਵਾਰ ਡਿੱਗਣ ਕਾਰਨ ਵਾਪਰਿਆ ਹਾਦਸਾ, ਸੁਰੱਖਿਅਤ ਕੱਢੇ 14 ਲੋਕ
NEXT STORY