ਨਵੀਂ ਦਿੱਲੀ - ਦਿੱਲੀ 'ਚ ਛੇਤੀ ਹੀ ਮੈਟਰੋ ਸੇਵਾ ਸ਼ੁਰੂ ਕਰਨ ਦੀ ਤਿਆਰੀ ਹੋ ਰਹੀ ਹੈ? ਇਹ ਸਵਾਲ ਇਸ ਲਈ ਕਿਉਂਕਿ ਦਿੱਲੀ ਮੈਟਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਦੋਂ ਵੀ ਨਿਰਦੇਸ਼ ਦੇਵੇਗੀ ਅਸੀਂ ਲੋਕ ਸੰਚਾਲਨ ਲਈ ਤਿਆਰ ਹਨ। ਭਾਵ ਮੈਟਰੋ ਸੇਵਾ ਬਹਾਲ ਕਰਨ ਨੂੰ ਤਿਆਰ ਹਨ। ਡੀ.ਐੱਮ.ਆਰ.ਸੀ. ਵੱਲੋਂ ਇਹ ਵੀ ਯਕੀਨੀ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਜੋ ਵੀ ਜ਼ਰੂਰੀ ਕਦਮ ਹਨ ਉਹ ਚੁੱਕਣ ਨੂੰ ਤਿਆਰ ਹਾਂ। ਜਿਸ ਦੇ ਨਾਲ ਯਾਤਰੀ ਕੋਰੋਨਾ ਦੇ ਖਤਰੇ ਤੋਂ ਸੁਰੱਖਿਅਤ ਰਹਿ ਸਕਣ।
ਇੰਨਾ ਹੀ ਨਹੀਂ, ਵੀਰਵਾਰ ਨੂੰ ਡੀ.ਐੱਮ.ਆਰ.ਸੀ. ਪ੍ਰਮੁੱਖ ਮੰਗੂ ਸਿੰਘ ਨੇ ਰਾਜੀਵ ਚੌਕ ਮੈਟਰੋ ਸਟੇਸ਼ਨ ਦਾ ਮੁਆਇਨਾ ਕੀਤਾ ਸੀ। ਹਾਲਾਂਕਿ ਬਾਅਦ 'ਚ ਇਸ ਨੂੰ ਅਧਿਕਾਰੀਆਂ ਨੇ ‘ਨਿਯਮਤ ਨਿਰੀਖਣ’ ਕਰਾਰ ਦਿੱਤਾ। ਟਵਿੱਟਰ ਹੈਂਡਲ 'ਤੇ ਡੀ.ਐੱਮ.ਆਰ.ਸੀ. ਨੇ ਲਿਖਿਆ, ‘ਡੀ.ਐੱਮ.ਆਰ.ਸੀ. ਦੇ ਪ੍ਰਮੁੱਖ ਮੰਗੂ ਸਿੰਘ ਨੇ ਰਾਜੀਵ ਚੌਕ ਮੈਟਰੋ ਸਟੇਸ਼ਨ ਦਾ ਮੁਆਇਨਾ ਕੀਤਾ। ਵੱਖ-ਵੱਖ ਸੰਚਾਲਨ ਪ੍ਰਣਾਲੀ ਅਤੇ ਰੱਖ-ਰਖਾਅ ਗਤੀਵਿਧੀਆਂ ਦੇ ਪ੍ਰਭਾਵੀ ਕੰਮ ਧੰਦੇ ਦੀ ਜਾਂਚ ਕਰਨ ਲਈ ਇਹ ਨਿਯਮਤ ਨਿਰੀਖਣ ਦਾ ਹਿੱਸਾ ਸੀ।’
ਉਥੇ ਹੀ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਵੀ ਕੇਂਦਰ ਸਰਕਾਰ ਨੂੰ ਮੈਟਰੋ ਸੇਵਾਵਾਂ ਨੂੰ ਟ੍ਰਾਇਲ ਬੇਸਿਸ 'ਤੇ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ 'ਚ ਹੁਣ ਕੋਰੋਨਾ ਦੀ ਸਥਿਤੀ ਠੀਕ ਹੋ ਰਹੀ ਹੈ। ਅਸੀਂ ਮੈਟਰੋ ਖੋਲ੍ਹਣਾ ਚਾਹੁੰਦੇ ਹਾਂ। ਟ੍ਰਾਇਲ ਬੇਸਿਸ 'ਤੇ ਦਿੱਲੀ 'ਚ ਮੈਟਰੋ ਚੱਲਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਕੇਂਦਰ ਛੇਤੀ ਹੀ ਇਸ 'ਤੇ ਫ਼ੈਸਲਾ ਲਵੇਗਾ। ਕੇਜਰੀਵਾਲ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ 'ਚ ਕੋਰੋਨਾ ਵਾਇਰਸ ਦਾ ਅਸਰ ਹੌਲੀ-ਹੌਲੀ ਘੱਟ ਹੋ ਰਿਹਾ ਹੈ, ਹਾਲਾਤ ਕਾਬੂ 'ਚ ਆਉਣ ਲੱਗੇ ਹਨ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੀ ਦਿੱਲੀ 'ਚ ਮੈਟਰੋ ਸੇਵਾਵਾਂ ਬੰਦ ਹੈ, ਅਜਿਹੇ 'ਚ ਜਦੋਂ ਕਿ ਦਿੱਲੀ-ਐੱਨ.ਸੀ.ਆਰ. 'ਚ ਹੌਲੀ-ਹੌਲੀ ਦਫਤਰ, ਉਦਯੋਗ ਸਭ ਕੁੱਝ ਖੋਲ੍ਹੇ ਜਾ ਰਹੇ ਹਨ। ਲੋਕਾਂ ਨੂੰ ਆਵਾਜਾਈ ਲਈ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸੀ.ਐੱਮ. ਕੇਜਰੀਵਾਲ ਨੇ ਮੈਟਰੋ ਚਲਾਏ ਜਾਣ ਦੀ ਅਪੀਲ ਕੀਤੀ ਹੈ।
ਮੀਡੀਆ ਅਤੇ ਫਿਲਮ ਇੰਡਸਟਰੀ ਲਈ SOP ਜਾਰੀ, ਪ੍ਰਕਾਸ਼ ਜਾਵਡੇਕਰ ਨੇ ਕੀਤਾ ਐਲਾਨ
NEXT STORY