ਦਿੱਲੀ : ਦਿੱਲੀ ਮੈਟਰੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਦਿੱਲੀ ਮੈਟਰੋ ਦੇ ਮਹਿਲਾ ਕੋਚ ਦਾ ਦੱਸਿਆ ਜਾ ਰਿਹਾ ਹੈ। ਆਖਿਆ ਜਾ ਰਿਹਾ ਹੈ ਕਿ ਅਚਾਨਕ ਦਿੱਲੀ ਮੈਟਰੋ ਦੇ ਮਹਿਲਾ ਕੋਚ ਵਿੱਚ ਸੱਪ ਹੋਣ ਦੀ ਅਫਵਾਹ ਫੈਲ ਗਈ। ਜਿਸ ਕਾਰਨ ਕੋਚ ਵਿੱਚ ਸਫ਼ਰ ਕਰ ਰਹੀਆਂ ਕੁੜੀਆਂ ਅਤੇ ਔਰਤਾਂ ਅਚਾਨਕ ਡਰ ਗਈਆਂ। ਔਰਤਾਂ ਕੋਚ ਵਿੱਚ ਇੱਧਰ-ਉੱਧਰ ਭੱਜਣ ਲੱਗ ਪਈਆਂ। ਉਹ ਐਮਰਜੈਂਸੀ ਸਟਾਪ ਬਟਨ ਦਬਾਉਣ ਲੱਗ ਪਈਆਂ। ਇਸ ਦੌਰਾਨ, ਕਿਸੇ ਨੇ ਇਹ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕੋਚ ਦੇ ਅੰਦਰ ਸਵਾਰ ਯਾਤਰੀ ਘਬਰਾਹਟ ਵਿੱਚ ਹਨ। ਹਾਲਾਂਕਿ, ਵੀਡੀਓ ਵਿੱਚ ਕਿਤੇ ਵੀ ਸੱਪ ਦਿਖਾਈ ਨਹੀਂ ਦੇ ਰਿਹਾ ਹੈ। ਪਰ ਇਸ ਤੋਂ ਬਾਵਜੂਦ ਮਹਿਲਾ ਯਾਤਰੀਆਂ ਵਿੱਚ ਸੱਪ ਦਾ ਡਰ ਸਾਫ਼ ਦਿਖਾਈ ਦੇ ਰਿਹਾ ਹੈ।
ਮੈਟਰੋ ਕੋਚ ਵਿੱਚ ਸੱਪ ਦੇ ਵਾਇਰਲ ਵੀਡੀਓ 'ਤੇ ਡੀਐਮਆਰਸੀ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ। ਬਿਆਨ ਵਿੱਚ, ਡੀਐਮਆਰਸੀ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੱਪ ਦਿਖਾਈ ਨਹੀਂ ਦੇ ਰਿਹਾ ਹੈ, ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿਲਾ ਕੋਚ ਵਿੱਚ ਇੱਕ ਸੱਪ ਦੇਖਿਆ ਗਿਆ ਹੈ। ਵੀਰਵਾਰ ਸ਼ਾਮ ਨੂੰ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਕੋਚ ਵਿੱਚ ਯਾਤਰਾ ਕਰ ਰਹੇ ਯਾਤਰੀਆਂ ਤੋਂ ਅਲਰਟ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ।
ਅਕਸ਼ਰਧਾਮ ਸਟੇਸ਼ਨ ਉੱਤੇ ਮੈਟਰੋ ਨੂੰ ਖਾਲੀ ਕਰਵਾਇਆ ਗਿਆ ਅਤੇ ਪੂਰੀ ਜਾਂਚ ਲਈ ਡਿਪੂ ਭੇਜ ਦਿੱਤਾ ਗਿਆ। ਸਬੰਧਤ ਟੀਮ ਵਲੋਂ ਡਿਪੂ 'ਤੇ ਟ੍ਰੇਨ ਫੁਟੇਜ ਅਤੇ ਕੋਚ ਦੀ ਪੂਰੀ ਜਾਂਚ ਕੀਤੀ ਗਈ। ਇਸ ਦੇ ਬਾਵਜੂਦ, ਕੋਈ ਸੱਪ ਨਹੀਂ ਮਿਲਿਆ। ਹਾਲਾਂਕਿ, ਜਾਂਚ ਦੌਰਾਨ, ਕੋਚ ਵਿੱਚ ਇੱਕ ਛੋਟੀ ਜਿਹੀ ਕਿਰਲੀ ਦਿਖਾਈ ਦਿੱਤੀ। ਸ਼ਾਇਦ ਕਿਰਲੀ ਨੂੰ ਸੱਪ ਸਮਝ ਕੇ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ।
PM ਮੋਦੀ ਨੇ ਠੁਕਰਾ 'ਤਾ ਰਾਸ਼ਟਰਪਤੀ ਟਰੰਪ ਦਾ ਸੱਦਾ, ਜਾਣੋ ਕੀ ਰਿਹਾ ਕਾਰਨ
NEXT STORY