ਨੈਸ਼ਨਲ ਡੈਸਕ: ਪੈਰਿਸ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਸ਼ੁੱਕਰਵਾਰ ਦੁਪਹਿਰ ਕੁਝ ਹੀ ਦੇਰ ਮਗਰੋਂ ਵਾਪਸ ਦਿੱਲੀ ਪਰਤ ਆਈ। ਫਲਾਈਟ ਦੇ ਰਵਾਨਾ ਹੋਣ ਤੋਂ ਬਾਅਦ ਰਨਵੇ 'ਤੇ ਟਾਇਰ ਦਾ ਸ਼ੱਕੀ ਮਲਬਾ ਵੇਖੇ ਜਾਣ ਤੋਂ ਬਾਅਦ ਇਹ ਵਾਪਸ ਪਰਤਿਆ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਫਲਾਈਟ ਦੁਪਹਿਰ 2:18 ਵਜੇ ਸੁਰੱਖਿਅਤ ਤੌਰ 'ਤੇ ਦਿੱਲੀ ਹਵਾਈ ਅੱਡੇ 'ਤੇ ਉਤਰ ਗਈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਨੇ 635 ਨਿਊਜ਼ ਵੈੱਬਸਾਈਟਸ ਤੇ 120 YouTube Channels ਕੀਤੇ ਬਲਾਕ, ਜਾਣੋ ਕੀ ਹੈ ਵਜ੍ਹਾ
ਬਿਆਨ ਵਿਚ ਕਿਹਾ ਗਿਆ, "28 ਜੁਲਾਈ 2023 ਨੂੰ ਫਲਾਈਟ ਨੰਬਰ ਏ.ਆਈ. 143 ਦੇ ਦਿੱਲੀ ਤੋਂ ਪੈਰਿਸ ਰਵਾਨਾ ਹੋਣ ਤੋਂ ਬਾਅਦ ਦਿੱਲੀ ਹਵਾਈ ਆਵਾਜਾਈ ਕੰਟਰੋਲ ਰੂਮ ਨੇ ਚਾਲਕ ਦਲ ਨੂੰ ਦੱਸਿਆ ਕਿ ਰਨਵੇ 'ਤੇ ਟਾਇਰ ਦਾ ਸ਼ੱਕੀ ਮਲਬਾ ਦਿਖਿਆ ਹੈ, ਜਿਸ ਦੇ ਕੁਝ ਦੇਰ ਬਾਅਦ ਫਲਾਈਟ ਪਰਤ ਆਇਆ।" ਕੰਪਨੀ ਮੁਤਾਬਕ, ਫਲਾਈਟ ਦੀ ਲੋੜੀਂਦੀ ਜਾਂਚ ਕੀਤੀ ਗਈ ਤੇ ਏ. ਆਈ. 143 ਦੇ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਸਾਲਾਂ 'ਚ ਦੇਸ਼ ਭਰ ਤੋਂ ਲਾਪਤਾ ਹੋਏ 2.75 ਲੱਖ ਬੱਚੇ, ਜਿਨ੍ਹਾਂ 'ਚ 2 ਲੱਖ ਤੋਂ ਵੱਧ ਕੁੜੀਆਂ
NEXT STORY