ਨਵੀਂ ਦਿੱਲੀ- ਦਿੱਲੀ ਪੁਲਸ ਨੇ 15 ਜੂਨ ਤੋਂ 2 ਸਤੰਬਰ ਦਰਮਿਆਨ ਮਾਸਕ ਨਹੀਂ ਪਹਿਨਣ, ਜਨਤਕ ਥਾਂਵਾਂ 'ਤੇ ਥੁੱਕਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਨਹੀਂ ਕਰਨ ਦੇ ਸਿਲਸਿਲੇ 'ਚ ਰਾਸ਼ਟਰੀ ਰਾਜਧਾਨੀ 'ਚ ਢਾਈ ਲੱਖ ਤੋਂ ਵੱਧ ਚਲਾਨ ਕੱਟੇ। ਇਹ ਜਾਣਕਾਰੀ ਵੀਰਵਾਰ ਨੂੰ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ 15 ਪੁਲਸ ਜ਼ਿਲ੍ਹਿਆਂ 'ਚ 2,60,991 ਚਲਾਨ ਕੱਟੇ ਗਏ।
ਉਲੰਘਣ ਕਰਨ ਵਾਲਿਆਂ ਤੋਂ ਜ਼ੁਰਮਾਨੇ ਦੇ ਰੂਪ 'ਚ ਹੁਣ ਤੱਕ ਕੁੱਲ 13 ਕਰੋੜ ਤੋਂ ਵੱਧ ਰੁਪਏ ਇਕੱਠੇ ਕੀਤੇ ਗਏ। ਸਭ ਤੋਂ ਵੱਧ 29,297 ਚਲਾਨ ਬਾਹਰੀ ਜ਼ਿਲ੍ਹੇ 'ਚ 20,513 ਚਲਾਨ ਦੱਖਣ ਜ਼ਿਲ੍ਹੇ 'ਚ 21,181 ਚਲਾਨ ਜ਼ਿਲ੍ਹੇ 'ਚ ਅਤੇ 23,389 ਚਲਾਨ ਪੱਛਮ ਜ਼ਿਲ੍ਹੇ 'ਚ ਕੱਟੇ ਗਏ। ਪੁਲਸ ਨੇ ਕਿਹਾ ਕਿ ਮਹਾਨਗਰ 'ਚ 2,33,545 ਚਲਾਨ ਮਾਸਕ ਨਹੀਂ ਪਹਿਨਣ ਦੇ ਮਾਮਲੇ 'ਚ ਕੱਟੇ ਗਏ। ਦਿੱਲੀ ਪੁਲਸ ਨੇ ਲੋੜਵੰਦ ਲੋਕਾਂ ਨੂੰ 15 ਜੂਨ ਤੋਂ 2 ਸਤੰਬਰ ਤੱਕ ਕੁੱਲ 2,47,007 ਮਾਸਕ ਵੰਡ ਕੀਤੇ। ਉੱਪ ਰਾਜਪਾਲ ਅਨਿਲ ਬੈਜਲ ਨੇ ਸਿਹਤ, ਮਾਲੀਆ ਅਤੇ ਪੁਲਸ ਅਧਿਕਾਰੀਆਂ ਨੂੰ ਸ਼ਕਤੀਆਂ ਦਿੱਤੀਆਂ ਸਨ ਕਿ ਨਿਯਮਾਂ ਦਾ ਉਲੰਘਣ ਕਰਨ ਲਈ ਉਹ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਉਣ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਨੂੰ ਲੈ ਕੇ ਆਖੀ ਇਹ ਗੱਲ
NEXT STORY