ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ 'ਚ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਮਗਰੋਂ ਹਫੜਾ-ਦਫੜੀ ਮਚ ਗਈ। ਜਿਸ ਤੋਂ ਬਾਅਦ ਮੌਕੇ 'ਤੇ ਦਿੱਲੀ ਫਾਇਰ ਸਰਵਿਸ ਪਹੁੰਚ ਗਈ ਅਤੇ ਸਕੂਲ ਨੂੰ ਖਾਲੀ ਕਰਵਾਇਆ ਗਿਆ। ਦਿੱਲੀ ਪੁਲਸ ਵੀ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਹੁਣ ਤੱਕ 530 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ
ਦਿੱਲੀ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ। ਮੌਕੇ 'ਤੇ ਦਿੱਲੀ ਪੁਲਸ ਸਮੇਤ ਹੋਰ ਟੀਮਾਂ ਮੌਜੂਦ ਹਨ। ਜਾਣਕਾਰੀ ਮੁਤਾਬਕ ਸਕੂਲ ਪ੍ਰਸ਼ਾਸਨ ਵਲੋਂ 8.10 'ਤੇ ਪੀ. ਸੀ. ਆਰ. ਕਾਲ ਜ਼ਰੀਏ ਸਕੂਲ 'ਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਟੀਮ ਨੂੰ ਮੌਕੇ 'ਤੇ ਰਵਾਨਾ ਹੋਈ।
ਇਹ ਵੀ ਪੜ੍ਹੋ- UP Board results: 10ਵੀਂ 'ਚ ਪ੍ਰਿਯਾਂਸ਼ੀ ਤੇ 12ਵੀਂ 'ਚ ਸ਼ੁਭ ਨੇ ਕੀਤਾ ਟਾਪ
ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਦੱਖਣੀ ਦਿੱਲੀ ਦੇ ਡਿਫੈਂਸ ਕਾਲੋਨੀ ਥਾਣਾ ਖੇਤਰ ਦੇ ਸਾਦਿਕ ਨਗਰ ਸਥਿਤ ਸਕੂਲ 'ਚ ਬੰਬ ਹੋਣ ਦਾ ਪਤਾ ਲੱਗਾ ਸੀ। ਧਮਕੀ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਸਕੂਲ ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰਾਂ ਦੇ ਵਟਸਐਪ ਗਰੁੱਪ 'ਤੇ ਸੰਦੇਸ਼ ਜਾਰੀ ਕਰਕੇ ਕਿਹਾ ਗਿਆ ਕਿ ਉਹ ਤੁਰੰਤ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਨੂੰ ਘਰ ਲੈ ਜਾਣ। ਇਸ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ। ਮੌਕੇ 'ਤੇ ਬੰਬ ਸਕੁਐਡ ਦੀ ਟੀਮ ਨੇ ਸਕੂਲ ਦੀ ਪੂਰੀ ਇਮਾਰਤ ਦੀ ਜਾਂਚ ਕੀਤੀ। ਹਾਲਾਂਕਿ ਕੋਈ ਬੰਬ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ- ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਲਈ ਕੀਤੇ ਵੱਡੇ ਐਲਾਨ, ਕਰ ਸਕਣਗੇ ਬੱਸਾਂ ’ਚ ਮੁਫ਼ਤ ਸਫ਼ਰ
ਲਗਭਗ 400 ਮਾਪਿਆਂ ਨੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ, ਸਮਲਿੰਗੀ ਬੱਚਿਆਂ ਲਈ ਵਿਆਹ ’ਚ ਬਰਾਬਰੀ ਦੇ ਮੰਗੇ ਅਧਿਕਾਰ
NEXT STORY