ਨਵੀਂ ਦਿੱਲੀ (ਵਾਰਤਾ)— ਭਾਜਪਾ ਪਾਰਟੀ ਦੇ ਨੇਤਾ ਕਪਿਲ ਮਿਸ਼ਰਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਖੁਫੀਆ ਵਿਭਾਗ (ਆਈ. ਬੀ.) ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਘਰ 'ਚ ਹੀ ਮੌਜੂਦ ਸਨ। ਮਿਸ਼ਰਾ ਨੇ ਦੋਸ਼ ਲਾਇਆ ਕਿ ਦੰਗੇ ਅਤੇ ਅੰਕਿਤ ਸ਼ਰਮਾ ਦੀ ਹੱਤਿਆ ਦੌਰਾਨ ਤਾਹਿਰ ਹੁਸੈਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, 'ਆਪ' ਨੇਤਾ ਸੰਜੈ ਸਿੰਘ, ਵਿਧਾਇਕ ਅਮਾਨਤੁੱਲਾਹ ਖਾਨ ਨਾਲ 50 ਤੋਂ ਵਧ ਵਾਰ ਫੋਨ 'ਤੇ ਗੱਲ ਕੀਤੀ।
ਮਿਸ਼ਰਾ ਨੇ ਇਕ ਟਵੀਟ ਕਰਕੇ ਕਿਹਾ ਕਿ ਤਾਹਿਰ ਹੁਸੈਨ ਦੇ ਕਾਲ ਰਿਕਾਰਡਜ਼ ਸਾਰੇ ਮੀਡੀਆ ਕੋਲ ਹਨ। ਅੰਕਿਤ ਸ਼ਰਮਾ ਦੀ ਹੱਤਿਆ ਵਾਲੇ ਦਿਨ ਉਹ ਘਰ 'ਚ ਹੀ ਸਨ। ਤਾਹਿਰ ਨੇ ਵੀ ਝੂਠ ਬੋਲਿਆ ਅਤੇ ਸੰਜੈ ਸਿੰਘ ਨੇ ਵੀ। ਦੰਗਿਆਂ ਅਤੇ ਹੱਤਿਆ ਵਿਚਾਲੇ ਤਾਹਿਰ ਹੁਸੈਨ ਨੇ ਸੰਜੈ ਸਿੰਘ, ਕੇਜਰੀਵਾਲ ਅਤੇ ਅਮਾਨਤੁੱਲਾਹ ਖਾਨ ਨਾਲ 50 ਤੋਂ ਜ਼ਿਆਦਾ ਵਾਰ ਗੱਲ ਕੀਤੀ। ਮੀਡੀਆ 'ਚ ਸੰਨਾਟਾ ਕਿਉਂ?
ਜ਼ਿਕਰਯੋਗ ਹੈ ਕਿ ਮਿਸ਼ਰਾ ਦਿੱਲੀ ਵਿਚ ਪਿਛਲੇ ਦਿਨੀਂ ਹੋਏ ਦੰਗਾ ਭੜਕਾਉਣ ਨੂੰ ਲੈ ਕੇ ਤਾਹਿਰ ਹੁਸੈਨ ਅਤੇ 'ਆਪ' ਦੇ ਹੋਰ ਨੇਤਾਵਾਂ 'ਤੇ ਲਗਾਤਾਰ ਦੋਸ਼ ਲਾ ਰਹੇ ਹਨ। ਇਸ ਦਰਮਿਆਨ ਦਿੱਲੀ ਪੁਲਸ ਤਾਹਿਰ ਨੂੰ ਫੜਨ ਲਈ ਵੱਖ-ਵੱਖ ਥਾਂਵਾਂ 'ਤੇ ਛਾਪੇ ਮਾਰ ਰਹੀ ਹੈ ਪਰ ਅਜੇ ਵੀ ਉਹ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਤਾਹਿਰ ਦੇ ਘਰ ਦੀ ਛੱਤ ਤੋਂ ਪੈਟਰੋਲ ਬੰਬ ਬਰਾਮਦ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਦੰਗਿਆਂ ਦੌਰਾਨ ਘਰ 'ਚ ਮੌਜੂਦ ਨਹੀਂ ਸਨ।
ਦਿੱਲੀ ਦਰਬਾਰ ਦੇ ਨੱਕ ਹੇਠ ਰੁਲ ਰਹੇ ਨੇ ਪਾਕਿ ਤੋਂ ਆਏ ਸ਼ਰਨਾਰਥੀ
NEXT STORY