ਬਿਜ਼ਨੈੱਸ ਡੈਸਕ : ਭਾਰਤ ਦੇ ਫਲਾਂ ਅਤੇ ਸਬਜ਼ੀਆਂ ਦੀ ਮੰਗ ਗਲੋਬਲ ਬਾਜ਼ਾਰ ਵਿੱਚ ਲਗਾਤਾਰ ਵਧ ਰਹੀ ਹੈ। ਮੌਜੂਦਾ ਵਿੱਤੀ ਸਾਲ 2023-24 ਦੇ ਅਪ੍ਰੈਲ-ਫਰਵਰੀ 'ਚ ਭਾਰਤੀ ਫਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਵਿਚ ਪਿਛਲੇ ਵਿੱਤੀ ਸਾਲ 2022-23 ਦੀ ਇਸੇ ਮਿਆਦ ਦੇ ਮੁਕਾਬਲੇ 15.38 ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਕਾਰਨ ਉਨ੍ਹਾਂ ਰਾਜਾਂ ਦੇ ਕਿਸਾਨਾਂ ਨੂੰ ਵਧੇਰੇ ਲਾਭ ਹੋ ਰਿਹਾ ਹੈ, ਜਿੱਥੇ ਵਧੇਰੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ
ਸਰਕਾਰੀ ਅੰਕੜਿਆਂ ਅਨੁਸਾਰ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਤਾਮਿਲਨਾਡੂ ਪ੍ਰਮੁੱਖ ਫਲ ਉਤਪਾਦਕ ਰਾਜ ਹਨ। ਇਸ ਦੇ ਨਾਲ ਹੀ ਸਬਜ਼ੀ ਦਾ ਉਤਪਾਦਨ ਕਰਨ ਵਾਲੇ ਰਾਜਾਂ ਵਿੱਚ ਪੱਛਮੀ ਬੰਗਾਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਮਹਾਰਾਸ਼ਟਰ ਅਤੇ ਉੜੀਸਾ ਸ਼ਾਮਲ ਹਨ। ਉੱਤਰ ਪ੍ਰਦੇਸ਼ ਤੋਂ ਹਰੀ ਮਿਰਚ ਅਤੇ ਕਈ ਹਰੀਆਂ ਸਬਜ਼ੀਆਂ ਦੀ ਬਰਾਮਦ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲ ਹੀ ਵਿੱਚ ਆਲੂਆਂ ਦਾ ਨਿਰਯਾਤ ਵੀ ਸ਼ੁਰੂ ਕੀਤਾ ਗਿਆ। ਚਾਲੂ ਵਿੱਤੀ ਸਾਲ 'ਚ ਕੇਲੇ ਦੇ ਨਿਰਯਾਤ ਵਿਚ 50 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਵਣਜ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਫ਼ਲਾਂ ਅਤੇ ਸਬਜ਼ੀਆਂ ਦੇ ਗਲੋਬਲ ਬਾਜ਼ਾਰ 'ਚ ਭਾਰਤ ਦੀ ਹਿੱਸੇਦਾਰੀ ਇਸ ਸਮੇਂ ਲਗਭਗ ਇਕ ਫ਼ੀਸਦੀ ਹੈ, ਇਸ ਲਈ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਵਧਾਉਣ ਦੀ ਵੱਡੀ ਗੁੰਜਾਇਸ਼ ਬਚੀ ਹੈ। 5 ਸਾਲ ਪਹਿਲਾਂ ਤੱਕ ਫਲਾਂ ਅਤੇ ਸਬਜ਼ੀਆਂ ਦੀ ਜ਼ਿਆਦਾਤਰ ਬਰਾਮਦ ਏਸ਼ੀਆ ਅਤੇ ਖਾੜੀ ਦੇਸ਼ਾਂ ਤੱਕ ਸੀਮਤ ਸੀ। ਪਰ ਹੁਣ ਅਮਰੀਕਾ ਅਤੇ ਨੀਦਰਲੈਂਡ ਵੀ ਭਾਰਤੀ ਫ਼ਲਾਂ ਦੇ ਮੁੱਖ ਖਰੀਦਦਾਰ ਬਣ ਗਏ ਹਨ। ਬਰਤਾਨੀਆ ਭਾਰਤੀ ਸਬਜ਼ੀਆਂ ਦਾ ਮੁੱਖ ਖਰੀਦਦਾਰ ਬਣ ਗਿਆ ਹੈ।
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ-ਫਰਵਰੀ 'ਚ ਭਾਰਤ ਨੇ 3.22 ਅਰਬ ਡਾਲਰ ਦਾ ਨਿਰਯਾਤ ਕੀਤਾ, ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ ਨਿਰਯਾਤ 2.79 ਅਰਬ ਡਾਲਰ ਸੀ। ਯੂਰਪੀ ਬਾਜ਼ਾਰ ਵਿਚ ਭਾਰਤੀ ਫਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਨੂੰ ਵਧਾਉਣ ਲਈ ਸਰਕਾਰੀ ਪੱਧਰ 'ਤੇ ਕਈ ਉਪਰਾਲੇ ਕੀਤੇ ਜਾ ਰਹੇ ਹਨ। ਆਸਟ੍ਰੇਲੀਅਨ ਬਾਜ਼ਾਰ ਵਿੱਚ ਜਲਦੀ ਹੀ ਅਨਾਰ ਦਾ ਨਿਰਯਾਤ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਸਹਿਮਤੀ ਵੀ ਬਣ ਗਈ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੇਨਈ 'ਚ ਆਮਦਨ ਟੈਕਸ ਵਿਭਾਗ ਦੇ ਛਾਪੇ, 1.25 ਕਰੋੜ ਰੁਪਏ ਦੀ ਨਕਦੀ ਅਤੇ 5 ਕਿਲੋ ਸੋਨਾ ਬਰਾਮਦ
NEXT STORY