ਕੁਰੂਕਸ਼ੇਤਰ — ਲੋਕ ਸਭਾ ਦੇ ਸੰਸਦੀ ਮੈਂਬਰ ਰਾਜਕੁਮਾਰ ਸੈਨੀ ਨੇ ਕਿਹਾ ਕਿ ਲੋਕਤੰਤਰ ਸੁਰੱਖਿਆ ਫੋਰਮ ਦੇ ਸਹਾਰੇ ਹੇਠ ਗਰੀਬਾਂ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਦੀ ਜੰਗ ਆਖਰੀ ਸਾਹ ਤੱਕ ਜਾਰੀ ਰਹੇਗੀ। ਸੈਨੀ ਭਾਜਪਾ ਪੱਛੜੀ ਜਾਤੀ ਮੋਰਚਾ ਦੇ ਸਾਬਕਾ ਜ਼ਿਲਾ ਉਪ ਪ੍ਰਧਾਨ ਮਾਨ ਸਿੰਘ ਬਚਗਾਂਵ ਵਲੋਂ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਸੈਨੀ ਨੇ ਮਾਨ ਸਿੰਘ ਬਚਗਾਂਵ ਨੂੰ ਭਾਜਪਾ ਪੱਛੜੀ ਜਾਤੀ ਮੋਰਚਾ ਤੋਂ ਬਰਖਾਸਤ ਕਰਨ 'ਤੇ ਵੀ ਟਿੱਪਣੀ ਕੀਤੀ। ਰਾਜ ਕੁਮਾਰ ਸੈਣੀ ਨੇ ਸਟੇਜ ਤੋਂ ਮਾਨ ਸਿੰਘ ਨੂੰ ਲੋਕਤੰਤਰ ਸੁਰੱਖਿਆ ਫੋਰਮ ਦਾ ਸ਼ਾਹਾਬਾਦ ਦਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਨਤਾ ਦੇ ਮਹਾਕੁੰਭ 26 ਨਵੰਬਰ ਨੂੰ ਮਹਾਤਮਾ ਜਯੋਤੀਬਾ ਫੂਲੇ ਦੀ ਯਾਦਗਾਰ 'ਚ ਆਯੋਜਿਤ ਮਹਾ ਸੰਮੇਲਨ ਸੂਬੇ ਦੀ ਰਾਜਨੀਤਕ ਦਿਸ਼ਾ ਅਤੇ ਦਸ਼ਾ ਬਦਲ ਦੇਵੇਗਾ।
ਸੈਣੀ ਨੇ ਕਿਹਾ ਹੈ ਕਿ ਭਾਜਪਾ 'ਚ ਚੋਰ ਦਰਵਾਜ਼ੇ 'ਚੋਂ ਦਾਖਲ ਹੋਏ ਕੁਝ ਲੋਕ ਜਿਨ੍ਹਾਂ ਨੇ ਕਾਂਗਰਸ ਦਾ ਭੱਠਾ ਬਠਾਇਆ ਉਹ ਹੁਣ ਭਾਜਪਾ ਦਾ ਬੁਰਾ ਹਾਲ ਕਰਨ ਲਈ ਤੁਲੇ ਹਨ। ਸਾਲ 2019 'ਚ ਮੌਕਾ ਮਿਲਿਆ ਤਾਂ ਉਹ ਹਰਿਆਣੇ ਨੂੰ ਰੋਜ਼ਗਾਰ ਵਿਕਾਸ ਅਤੇ ਖੇਤੀਬਾੜੀ ਖੇਤਰ 'ਚ ਨੰਬਰ ਇਕ ਬਣਾ ਕੇ ਦਿਖਾਉਣਗੇ। ਸੰਸਦੀ ਮੈਂਬਰ ਨੇ ਅਸੀਂ ਦੋ ਸਾਡੇ ਦੋ 100 ਫੀਸਦੀ ਰਿਜ਼ਰਵੇਸ਼ਨ ਮਨਰੇਗਾ ਨੂੰ ਖੇਤੀਬਾੜੀ ਨਾਲ ਜੋੜਣ ਅਤੇ ਰਾਜਸਭਾ ਨੂੰ ਖਤਮ ਕਰਨ ਦੀ ਮੰਗ 'ਤੇ ਜਨਤਾ ਤੋਂ ਸਮਰਥਣ ਮੰਗਿਆ ਹੈ। ਸੈਨੀ ਨੇ ਕਿਹਾ ਹੈ ਕਿ ਹੁੱਡਾ ਸਿਰਫ ਬਰਾਦਰੀ ਵਿਸ਼ੇਸ਼ ਦੇ ਨੇਤਾ ਹਨ। 10 ਸਾਲ ਤੱਕ ਸੂਬੇ 'ਤੇ ਰਾਜ ਕਰਨ ਵਾਲੇ ਭੁਪਿੰਦਰ ਹੁੱਡਾ ਨੂੰ ਹਰ ਬਿਰਾਦਰੀ ਨੇ ਵੋਟ ਦਿੱਤਾ ਸੀ। ਇਸੇ ਕਾਰਨ ਉਹ ਸੂਬੇ ਦੇ ਸੀ.ਐਮ. ਬਣੇ ਸਨ ਪਰ ਮੁੱਖ ਮੰਤਰੀ ਬਣਨ 'ਤੇ ਉਨ੍ਹਾਂ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਮੁੱਖ ਹੋਣ ਤੋਂ ਪਹਿਲਾਂ ਮੈਂ ਇਕ ਜਾਟ ਹਾਂ।
ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਜਾਤੀ ਵਿਸ਼ੇਸ਼ ਦੇ ਦਬਾਅ 'ਚ ਕੰਮ ਕਰ ਰਹੀ ਹੈ। ਚੰਦਾ ਚੋਰ ਅਤੇ ਗੱਦਾਰ ਮਾਲਿਕ ਦੀ ਸਰਕਾਰ ਸਵਾਗਤ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਪੱਛੜੀ ਜਾਤੀ ਫੋਰਮ ਉਪ ਪ੍ਰਧਾਨ ਮਾਨ ਸਿੰਘ ਬਚਗਾਂਵ ਨੂੰ ਪਾਰਟੀ 'ਚੋਂ ਕੱਢਣ ਦੇ 2 ਦਿਨ ਬਾਅਦ ਮਾਨ ਸਿੰਘ ਨੇ ਆਪਣੇ ਪਿੰਡ 'ਚ ਕੁਰੂਕਸ਼ੇਤਰ ਸੰਸਦੀ ਮੈਂਬਰ ਰਾਜਕੁਮਾਰ ਸੈਨੀ ਨੂੰ ਸਮਰਥਣ ਦਿੱਤਾ।
ਖੂਹ 'ਤੇ ਨਹਾਉਣ ਗਈਆਂ 3 ਲੜਕੀਆਂ ਦੀਆਂ ਲਾਸ਼ਾਂ ਘਰ ਪੁੱਜੀਆਂ, ਬੇਟੀਆਂ ਨੂੰ ਮ੍ਰਿਤ ਦੇਖ ਬੇਹੋਸ਼ ਹੋਈ ਮਾਂ
NEXT STORY