ਕਰਨਾਲ- ਹਰਿਆਣਾ ਦੇ ਕਰਨਾਲ 'ਚ ਬਦਮਾਸ਼ਾਂ ਨੇ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਪਰਤ ਰਹੀ ਬਾਰਾਤੀਆਂ ਨਾਲ ਭਰੀ ਇਕ ਬੱਸ 'ਤੇ ਹਮਲਾ ਕਰ ਦਿੱਤਾ ਅਤੇ ਨਕਦੀ ਤੇ ਗਹਿਣੇ ਲੁੱਟ ਲਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਸੋਮਵਾਰ ਰਾਤ ਕਰਨਾਲ-ਮੇਰਠ ਮਾਰਗ ਦੀ ਹੈ।

ਇਹ ਵੀ ਪੜ੍ਹੋ : ਚੱਲਦੀ ਟਰੇਨ 'ਚ ਮਾਂ ਬਣੀ ਕੁੜੀ, ਪਿਤਾ ਵਲੋਂ ਜਬਰ ਜ਼ਿਨਾਹ ਕੀਤੇ ਜਾਣ ਮਗਰੋਂ ਹੋਈ ਸੀ ਗਰਭਵਤੀ
ਲਾੜੇ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ, ਜੋ ਘਟਨਾ ਦੇ ਸਮੇਂ ਆਪਣੀ ਨਵਵਿਆਹੁਤਾ ਪਤਨੀ ਨਾਲ ਇਕ ਹੋਰ ਵਾਹਨ 'ਚ ਆ ਰਿਹਾ ਸੀ। ਬੱਸ 'ਚ ਮੌਜੂਦ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ 2 ਹਮਲਾਵਰਾਂ ਨੇ ਬੱਸ ਨੂੰ ਰੋਕ ਲਿਆ, ਜਿਸ ਤੋਂ ਬਾਅਦ ਕਰੀਬ 7-8 ਹਮਲਾਵਰਾਂ ਨੇ ਬੱਸ ਦੀਆਂ ਖਿੜਕੀਆਂ ਤੋੜ ਦਿੱਤੀਆਂ, ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਨਕਦੀ ਤੇ ਗਹਿਣੇ ਲੁੱਟ ਲਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹੀਨੇ ਦੇ ਅੰਦਰ ਹੀ ਟੁੱਟ ਗਿਆ ਰੋਡ, ਨੌਜਵਾਨ ਨੇ ਹੱਥਾਂ ਨਾਲ ਪੁੱਟ ਦਿੱਤੀ ਸੜਕ, ਵੀਡੀਓ ਵਾਇਰਲ
NEXT STORY