ਸ਼ਾਜਾਪੁਰ— ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲੇ 'ਚ ਸੋਮਵਾਰ ਨੂੰ ਨਹਾਉਣ ਗਈਆਂ ਤਿੰਨ ਬੱਚੀਆਂ ਦੀ ਖੂਹ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਖੇੜਾਪਾਰ 'ਚ ਖੂਹ 'ਤੇ ਨਹਾਉਣ ਲਈ ਗਈਆਂ ਅੰਜਲੀ (12), ਰਵੀਨਾ (10) ਅਤੇ ਬਬਲੀ (9) ਦੀ ਖੂਹ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੀਆਂ 'ਚ 2 ਸਕੀਆਂ ਭੈਣਾਂ ਹਨ, ਜਦੋਂ ਕਿ ਤੀਜੀ ਬੱਚੀ ਆਪਣੇ ਮਾਮਾ ਦੇ ਘਰ ਆਈ ਸੀ। ਤਿੰਨਾਂ ਦੀਆਂ ਲਾਸ਼ਾਂ ਖੂਹ 'ਚੋਂ ਬਾਹਰ ਕੱਢੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਤਿੰਨੋਂ ਬੱਚੀਆਂ ਆਪਣੀ ਚਚੇਰੀ ਭੈਣ ਨਾਲ ਖੂਹ 'ਤੇ ਗਈਆਂ ਸਨ। ਉਦੋਂ ਅਚਾਨਕ ਅੰਜਲੀ ਖੂਹ 'ਚ ਡਿੱਗ ਗਈ, ਉਸ ਨੂੰ ਬਚਾਉਣ ਲਈ ਦੋਵੇਂ ਹੋਰ ਲੜਕੀਆਂ ਨੇ ਵੀ ਛਾਲ ਮਾਰ ਦਿੱਤੀ ਪਰ ਤਿੰਨੋਂ ਹੀ ਡੁੱਬ ਗਈਆਂ। ਲੜਕੀਆਂ ਨੂੰ ਡੁੱਬਦੇ ਦੇਖ ਉਨ੍ਹਾਂ ਦੀ ਚਚੇਰੀ ਭੈਣ ਦੌੜੇ ਹੋਏ ਪਿੰਡ ਪੁੱਜੀ ਅਤੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। 
ਪਿੰਡ ਵਾਲਿਆਂ ਨੇ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਕੁਝ ਦੇਰ ਬਾਅਦ ਰਾਹਤ ਅਤੇ ਬਚਾਅ ਦਲ ਪੁੱਜਿਆ ਅਤੇ ਗੋਤਾਖੋਰਾਂ ਨੇ ਇਕ-ਇਕ ਕਰ ਕੇ ਲਾਸ਼ਾਂ ਬਾਹਰ ਕੱਢੀਆਂ। ਮ੍ਰਿਤਕ ਲੜਕੀਆਂ ਦੇ ਪਰਿਵਾਰ ਦੇ ਸਾਰੇ ਮੈਂਬਰ ਆਗਰ ਕੋਲ ਸਮਾਜਿਕ ਪ੍ਰੋਗਰਾਮ 'ਚ ਗਏ ਸਨ। ਪਰਿਵਾਰ ਦੇ ਕੁਝ ਮੈਂਬਰ ਬੱਚਿਆਂ ਨੂੰ ਘਰ 'ਚ ਹੀ ਛੱਡ ਕੇ ਮਜ਼ਦੂਰੀ ਲਈ ਚੱਲੇ ਗਏ। ਬੱਚੇ ਕਦੋਂ ਖੂਹ ਤੱਕ ਪੁੱਜ ਗਏ, ਕਿਸੇ ਨੂੰ ਪਤਾ ਨਹੀਂ ਲੱਗਾ।
ਪਤੀ ਨੇ ਸਪੀਡ ਪੋਸਟ ਨਾਲ ਭੇਜਿਆ ਸੀ ਤਲਾਕ, 'ਟ੍ਰਿਪਲ ਤਲਾਕ' 'ਤੇ ਫੈਸਲਾ ਆਉਣ 'ਤੇ ਇਹ ਬੋਲੀ ਸਾਇਰਾ
NEXT STORY