ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਵਿਚ ਇਕ ਗੈਰ-ਕਾਨੂੰਨੀ ਧਾਰਮਿਕ ਸਥਾਨ ਦਰਗਾਹ ਨੂੰ ਢਾਹੁਣ ਦੌਰਾਨ ਭੀੜ ਨੇ ਨਾਸਿਕ ਪੁਲਸ 'ਤੇ ਪੱਥਰਬਾਜ਼ੀ ਕੀਤੀ, ਜਿਸ ਵਿਚ ਕੁਝ ਪੁਲਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਤਾਕਤ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ। ਪੁਲਸ ਨੇ ਦੱਸਿਆ ਕਿ ਬੰਬੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਾਸਿਕ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਸ਼ਹਿਰ ਦੇ ਕਾਠੇ ਗਲੀ ਖੇਤਰ ਵਿਚ ਗੈਰ-ਕਾਨੂੰਨੀ ਸਤਪੀਰ ਬਾਬਾ ਦਰਗਾਹ ਨੂੰ ਢਾਹ ਦਿੱਤਾ। ਇਹ ਭੰਨ-ਤੋੜ ਦੀ ਮੁਹਿੰਮ ਅਜਿਹੇ ਸਮੇਂ ਵਿਚ ਚਲਾਈ ਜਾ ਰਹੀ ਹੈ, ਜਦੋਂ ਸ਼ਿਵਸੈਨਾ ਅੱਜ ਨਾਸਿਕ ਵਿਚ ਇਕ ਦਿਨਾ ਕੈਂਪ ਆਯੋਜਿਤ ਕਰ ਰਹੀ ਹੈ।
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਦਰਗਾਹ ਢਾਹੁਣ ਲਈ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ ਹੈ। ਪੁਲਸ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੈਂਪ ਦੇ ਆਯੋਜਨ ਵਿਚ ਰੁਕਾਵਟ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਰਾਦਾ ਸਾਨੂੰ ਡਰਾਉਣ ਦਾ ਹੈ। ਉਨ੍ਹਾਂ ਨੇ ਦਰਗਾਹ 'ਤੇ ਕਾਰਵਾਈ ਲਈ ਅੱਜ ਦਾ ਦਿਨ ਕਿਉਂ ਚੁਣਿਆ? ਇਹ ਸਭ ਧਿਆਨ ਭਟਕਾਉਣ ਦੀਆਂ ਚਾਲਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਦਰਗਾਹ 'ਤੇ ਬੁਲਡੋਜ਼ਰ ਚਲਾ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਤੁਹਾਡੇ 'ਚ ਹਿੰਮਤ ਹੈ ਤਾਂ ਅੱਗੇ ਆਓ ਅਤੇ ਲੜੋ। ਅਸੀਂ ਤਿਆਰ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਮੇਸ਼ਾ ਸਹੀ ਸਮਾਂ ਤੈਅ ਕਰਦੀ ਹੈ। ਇਹ ਪਹਿਲਾਂ ਹੀ ਫੈਸਲਾ ਲੈਂਦੀ ਹੈ ਕਿ ਦੰਗਾ ਕਦੋਂ ਸ਼ੁਰੂ ਕਰਨਾ ਹੈ।
ਹੋਟਲ ਮਾਲਕ ਨੂੰ ਗੋਲੀਆਂ ਨਾਲ ਭੁੰਨਿਆ, ਪਹਿਲਾਂ ਮੰਗੀ Cold Drink ਤੇ ਫਿਰ...
NEXT STORY