ਬੈਂਗਲੁਰੂ (ਭਾਸ਼ਾ) - ਬੈਂਗਲੁਰੂ ’ਚ ਸ਼ੁੱਕਰਵਾਰ ਨੂੰ ਡੈਂਟਲ ਕਾਲਜ ਦੀ ਇਕ 23 ਸਾਲਾ ਵਿਦਿਆਰਥਣ ਆਪਣੀ ਰਿਹਾਇਸ਼ ’ਤੇ ਫਾਹੇ ਨਾਲ ਲਟਕਦੀ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਖ਼ੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਦੀ ਪਛਾਣ ਯਸ਼ਸਵਿਨੀ ਵਜੋਂ ਹੋਈ ਹੈ, ਜੋ ‘ਓਰਲ ਮੈਡੀਸਨ ਅਤੇ ਰੇਡੀਓਲੋਜੀ’ ਵਿਭਾਗ ਦੀ ਤੀਜੇ ਸਾਲ ਦੀ ਵਿਦਿਆਰਥਣ ਸੀ।
ਪੁਲਸ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਕਾਲਜ ਪ੍ਰਬੰਧਕਾਂ ’ਤੇ ਵਿਦਿਆਰਥਣ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪਰਿਮਲਾ ਅਤੇ ਭੂਦੇਵਈਆ ਦੀ ਇਕਲੌਤੀ ਔਲਾਦ ਯਸ਼ਸਵਿਨੀ ਨੇ ਅੱਖਾਂ ’ਚ ਦਰਦ ਕਾਰਨ ਬੁੱਧਵਾਰ ਨੂੰ ਛੁੱਟੀ ਲਈ ਸੀ। ਪਰਿਮਲਾ ਅਨੁਸਾਰ ਜਦੋਂ ਉਹ ਅਗਲੇ ਦਿਨ ਕਾਲਜ ਵਾਪਸ ਗਈ ਤਾਂ ਇਕ ਸੈਮੀਨਾਰ ’ਚ ਹਿੱਸਾ ਨਾ ਲੈਣ ਕਾਰਨ ਹੋਰਨਾਂ ਵਿਦਿਆਰਥੀਆਂ ਦੇ ਸਾਹਮਣੇ ਉਸ ਨੂੰ ਅਪਮਾਨਿਤ ਕੀਤਾ ਗਿਆ।
'ਸਾਨੂੰ ਡਰਾ ਨਹੀਂ ਸਕਦੇ...', ਆਤਿਸ਼ੀ ਮਾਮਲੇ 'ਚ FIR ਮਗਰੋਂ ਕਪਿਲ ਮਿਸ਼ਰਾ ਦਾ ਵੱਡਾ ਬਿਆਨ
NEXT STORY