ਪੰਚਕੂਲਾ-ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਅੱਜ ਡੇਰਾ ਮੁਖੀ ਰਾਮ ਰਹੀਮ 'ਤੇ ਚਲ ਰਹੇ ਰਣਜੀਤ ਹੱਤਿਆ ਮਾਮਲੇ 'ਚ ਸੁਣਵਾਈ ਹੋਣੀ ਸੀ। ਬਚਾਅ ਪੱਖ ਦੇ ਵਕੀਲ ਪੀ. ਕੇ. ਸੰਧੀਰ ਅਤੇ ਸੀ. ਬੀ. ਆਈ. ਵਕੀਲ ਐੱਚ. ਪੀ. ਐੱਸ. ਵਰਮਾ ਦੇ ਅਦਾਲਤ 'ਚ ਨਾ ਪਹੁੰਚਣ 'ਤੇ ਮਾਮਲੇ ਦੀ ਨਾ ਕੋਈ ਸੁਣਵਾਈ ਹੋਈ ਅਤੇ ਨਾ ਹੀ ਕੋਈ ਕਾਰਵਾਈ ਹੋਈ, ਜਿਸ ਦੇ ਚੱਲਦਿਆਂ ਅਦਾਲਤ ਦੁਆਰਾ ਅਗਲੀ ਸੁਣਵਾਈ 2 ਮਾਰਚ ਨੂੰ ਹੋਵੇਗੀ।
ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਹੱਤਿਆ ਮਾਮਲੇ ਦੇ ਦੋਸ਼ੀ ਜਸਬੀਰ, ਸਬਦਿਲ ਅਤੇ ਅਵਤਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਪੱਤਰਕਾਰ ਰਾਮਚੰਦਰ ਹੱਤਿਆ ਮਾਮਲੇ 'ਚ ਪਹਿਲਾਂ ਤੋਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਦੋਸ਼ੀ ਕ੍ਰਿਸ਼ਣ ਲਾਲ ਨੂੰ ਪੁਲਸ ਨੇ ਸਿੱਧਾ ਅਦਾਲਤ 'ਚ ਪੇਸ਼ ਕੀਤਾ। ਮਾਮਲੇ 'ਚ ਦੋਸ਼ੀ ਇੰਦਰਸੇਨ ਨੂੰ ਬੀਮਾਰੀ ਦੇ ਚਲਦਿਆਂ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ।
IPS ਰਿਸ਼ੀ ਕੁਮਾਰ ਸ਼ੁਕਲਾ ਬਣੇ CBI ਦੇ ਨਵੇਂ ਡਾਇਰੈਕਟਰ
NEXT STORY