ਅਯੁੱਧਿਆ - ਅਯੁੱਧਿਆ ਵਿੱਚ ਬਾਬਰੀ ਮਸਜਿਦ ਦੇ ਸਥਾਨ 'ਤੇ ਫੈਜ਼ਾਬਾਦ ਦੇ ਰੌਨਾਹੀ ਦੇ ਧੰਨੀਪੁਰ ਪਿੰਡ ਵਿੱਚ ਮਸਜਿਦ ਉਸਾਰੀ ਲਈ 5 ਏਕੜ ਜ਼ਮੀਨ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਦਿੱਤੀ ਗਈ ਸੀ। ਇਸ 'ਤੇ ਹੁਣ ਛੇਤੀ ਹੀ ਮਸਜਿਦ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਟਰੱਸਟ ਦੇ ਅਹੁਦਾ ਅਧਿਕਾਰੀਆਂ ਦੇ ਅਨੁਸਾਰ 26 ਜਨਵਰੀ ਨੂੰ ਧੰਨੀਪੁਰ ਵਿੱਚ ਮਸਜਿਦ ਨਿਰਮਾਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਚੁੱਕਿਆ ਜਾ ਸਕਦਾ ਹੈ। ਮਸਜਿਦ ਦੇ ਨਿਰਮਾਣ ਲਈ ਡਿਜ਼ਾਈਨ ਵੀ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਵਿੱਚ ਬਾਬਰੀ ਪਾਰਟੀ ਦੇ ਇਕਬਾਲ ਅੰਸਾਰੀ ਨੇ ਮਸਜਿਦ ਦੀ ਡਿਜ਼ਾਈਨ ਨੂੰ ਲੈ ਕੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਇਸ ਡਿਜ਼ਾਈਨ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਦੀ ਤਰਜ 'ਤੇ ਮਸਜਿਦ ਦੀ ਡਿਜ਼ਾਈਨ ਦਿੱਤੀ ਗਈ ਹੈ, ਅਸੀਂ ਭਾਰਤ ਦੇ ਲੋਕ ਹਾਂ ਅਤੇ ਅਸੀਂ ਭਾਰਤੀ ਸ਼ੈਲੀ 'ਤੇ ਮਸਜਿਦ ਨੂੰ ਸਵੀਕਾਰ ਕਰਾਂਗੇ।
ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਦੋ ਦਿਨਾਂ ਦੌਰੇ 'ਤੇ ਅੱਜ ਅਸਾਮ ਅਤੇ ਮਣੀਪੁਰ ਜਾਣਗੇ ਅਮਿਤ ਸ਼ਾਹ
ਇਕਬਾਲ ਅੰਸਾਰੀ ਦਾ ਕਹਿਣਾ ਹੈ ਕਿ ਅਯੁੱਧਿਆ ਦਾ ਹੀ ਨਹੀਂ, ਸਗੋਂ ਦੇਸ਼ ਦਾ ਕੋਈ ਵੀ ਮੁਸਲਮਾਨ ਅਜਿਹੀ ਮਸਜਿਦ ਨੂੰ ਸਵੀਕਾਰ ਨਹੀਂ ਕਰੇਗਾ, ਜਿਸ ਦਾ ਡਿਜ਼ਾਈਨ ਵਿਦੇਸ਼ੀ ਸ਼ੈਲੀ 'ਤੇ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ 70 ਸਾਲਾਂ ਤੋਂ ਮਸਜਿਦ ਲਈ ਲੜਾਈ ਲੜੀ ਗਈ ਪਰ ਅੱਜ ਅਯੁੱਧਿਆ ਦੇ ਕਿਸੇ ਵੀ ਪਾਰਟੀ ਵਲੋਂ ਕੋਈ ਸਲਾਹ ਨਹੀਂ ਲਈ ਗਈ।
ਇਕਬਾਲ ਅੰਸਾਰੀ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ 5 ਏਕੜ ਜ਼ਮੀਨ ਨੂੰ ਮਸਜਿਦ ਨਿਰਮਾਣ ਲਈ ਦਿੱਤਾ ਹੈ। ਮਸਜਿਦ ਲਈ ਬਣਾਈ ਗਈ ਡਿਜ਼ਾਈਨ ਵਿਦੇਸ਼ੀ ਸ਼ੈਲੀ 'ਤੇ ਹੈ। ਅਸੀਂ ਹਿੰਦੁਸਤਾਨ ਦੇ ਮੁਸਲਮਾਨ ਹਾਂ ਅਤੇ ਹਿੰਦੁਸਤਾਨ ਦੇ ਵਫਾਦਾਰ ਹਾਂ। ਅਸੀਂ ਹਮੇਸ਼ਾ ਹਿੰਦੂ ਅਤੇ ਮੁਸਲਮਾਨਾਂ ਵਿਚਾਲੇ ਰਹਿੰਦੇ ਹਾਂ। ਮੰਦਰ ਅਤੇ ਮਸਜਿਦ ਦੀ ਆਪਣੀ ਵੱਖ-ਵੱਖ ਪਛਾਣ ਹੁੰਦੀ ਹੈ।
MP 'ਚ ਵਿਧਾਨਸਭਾ ਦੇ 5KM ਦਾਇਰੇ 'ਚ ਟਰੈਕਟਰ-ਟ੍ਰਾਲੀ ਅਤੇ ਬੈਲਗੱਡੀਆਂ 'ਤੇ ਪਾਬੰਦੀ
ਮਸਜਿਦ ਨਿਰਮਾਣ ਲਈ ਬਣਾਏ ਗਏ ਟਰੱਸਟ ਦੇ ਵੱਲੋਂ ਜਾਰੀ ਕੀਤਾ ਗਿਆ ਨਕਸ਼ਾ ਵਿਦੇਸ਼ੀ ਹੈ। ਅਜਿਹੇ ਵਿੱਚ ਮਸਜਿਦ ਨਿਰਮਾਣ ਲਈ ਗਠਿਤ ਟਰੱਸਟ ਵੱਲੋਂ ਜਾਰੀ ਕੀਤੇ ਗਏ ਨਕਸ਼ੇ ਦਾ ਵਿਰੋਧ ਪੂਰੇ ਭਾਰਤ ਦਾ ਮੁਸਲਮਾਨ ਕਰ ਰਿਹਾ ਹੈ। ਮਸਜਿਦ ਨਮਾਜ਼ ਪੜ੍ਹਨ ਲਈ ਹੁੰਦੀ ਹੈ ਪਰ ਜੋ ਨਕਸ਼ਾ ਹੈ ਉਹ ਵਿਦੇਸ਼ੀ ਹੈ, ਮੁਸਲਮਾਨਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਦੋ ਦਿਨਾਂ ਦੌਰੇ 'ਤੇ ਅੱਜ ਅਸਾਮ ਅਤੇ ਮਣੀਪੁਰ ਜਾਣਗੇ ਅਮਿਤ ਸ਼ਾਹ
NEXT STORY