ਮਦੁਰੈ (ਏਜੰਸੀ)- ਤਾਮਿਲਨਾਡੂ ’ਚ ਵਿਸ਼ਵ ਪ੍ਰਸਿੱਧ ਮਦੁਰੈ ਮੀਨਾਕਸ਼ੀ ਸੁੰਦਰੇਸ਼ਵਰਰ ਮੰਦਰ ਨਾਲ ਜੁੜੇ ਇਕ ਟਰੱਸਟ ਦੀ ਲੱਗਭਗ 60 ਕਰੋੜ ਰੁਪਏ ਦੀ ਜਾਇਦਾਦ ਹੜੱਪਣ ਦੇ ਮਾਮਲੇ ’ਚ 19 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਉਪ ਜ਼ਿਲਾ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਸ ਅਨੁਸਾਰ, 2016 ’ਚ ਮਾਲੀਆ ਰਿਕਾਰਡਾਂ ਤੋਂ ਮੰਦਰ ਟਰੱਸਟ ਦੀ ਮਾਲਕੀ ਦਾ ਵੇਰਵਾ ਕਥਿਤ ਤੌਰ ’ਤੇ ਹਟਾ ਕੇ ਇਸ ਦਾ ਪੱਟਾ ਨਿੱਜੀ ਵਿਅਕਤੀਆਂ ਦੇ ਨਾਂ ’ਤੇ ਕਰ ਦਿੱਤਾ, ਜਦਕਿ ਇਹ ਜਾਇਦਾਦ ਸੰਨ 1930 ਦੀ ਇਕ ‘ਵਸੀਅਤ’ ਅਧੀਨ ਸੁਰੱਖਿਅਤ ਸੀ।
ਇਸ ਵਸੀਅਤ ਅਨੁਸਾਰ ਜਾਇਦਾਦ ਨੂੰ ਸਿਰਫ ਪੱਟੇ ’ਤੇ ਹੀ ਦਿੱਤਾ ਜਾ ਸਕਦਾ ਸੀ ਅਤੇ ਇਸ ਦੀ ਖਰੀਦ-ਵੇਚ ਜਾਂ ਤਬਾਦਲੇ ’ਤੇ ਪੂਰੀ ਤਰ੍ਹਾਂ ਰੋਕ ਸੀ। ਪੁਲਸ ਦਾ ਕਹਿਣਾ ਹੈ ਕਿ ਪੱਟੇ ’ਚ ਨਾਂ ਬਦਲੇ ਜਾਣ, ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਬੰਧਕ ਜ਼ਰੀਏ 19 ਲੋਕਾਂ ਦੀ ਸਾਜ਼ਿਸ਼ ਤਹਿਤ ਇਸ ਫਰਜ਼ੀਵਾੜੇ ਨੂੰ ਅੰਜਾਮ ਦਿੱਤਾ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਲੀਆ ਮੰਡਲ ਅਧਿਕਾਰੀ ਨੇ ਵਿਵਾਦਿਤ ਹੁਕਮ ਨੂੰ ਰੱਦ ਕਰਦਿਆਂ ਪੱਟਾ ਮੁੜ ਮੰਦਰ ਟਰੱਸਟ ਦੇ ਨਾਂ ’ਤੇ ਬਹਾਲ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੇਪਾਲ-ਬੰਗਲਾਦੇਸ਼ ’ਚ ISI ਦੇ 6 ਹੋਰ ਸ਼ੱਕੀ ਏਜੰਟਾਂ ਦੀ ਹੋਈ ਪਛਾਣ
NEXT STORY