ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਜਵਾਲਾਮੁਖੀ ਮੰਦਰ ਵਿਖੇ ਚੇਤ ਮਹੀਨੇ ਦੇ ਨਰਾਤਿਆਂ ਦੇ ਪਾਵਨ ਮੌਕੇ ਪੰਜਾਬ ਦੇ ਬਠਿੰਡਾ ਤੋਂ ਆਏ ਸ਼ਰਧਾਲੂ ਨੇ ਆਪਣੀ ਮੰਨਤ ਪੂਰੀ ਹੋਣ ਉਪਰੰਤ ਮਾਤਾ ਰਾਣੀ ਜਵਾਲਾਮੁਖੀ ਦੇ ਚਰਨਾਂ ਵਿਚ 53 ਗ੍ਰਾਮ ਸੋਨੇ ਦੀ ਛੱਤਰ ਭੇਟ ਕੀਤਾ ਹੈ। ਸ਼ਰਧਾਲੂ ਨੇ ਛੱਤਰ ਭੇਟ ਕਰ ਕੇ ਆਪਣੀ ਭਗਤੀ, ਭਾਵਨਾ, ਆਸਥਾ ਅਤੇ ਸ਼ਰਧਾ ਜ਼ਾਹਰ ਕੀਤੀ ਹੈ। ਸ਼ਰਧਾਲੂ ਆਪਣੇ ਪਰਿਵਾਰ ਨਾਲ ਮੰਦਰ ਪਹੁੰਚਿਆ ਅਤੇ ਇਹ ਭੇਟ ਮਾਤਾ ਨੂੰ ਅਰਪਿਤ ਕੀਤੀ। ਮੰਦਰ ਦੇ ਅਧਿਕਾਰੀ ਤਹਿਸੀਲਦਾਰ ਮਨੋਹਰ ਲਾਲ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਰਧਾਲੂ ਨੇ ਆਪਣਾ ਨਾਂ ਗੁਪਤ ਰੱਖ ਕੇ ਇਹ ਦਾਨ ਦਿੱਤਾ ਹੈ। ਬਕਾਇਦਾ ਮੰਦਰ ਟਰੱਸਟ ਨੇ ਇਸ ਦੀ ਪਰਚੀ ਕੱਟੀ ਹੈ ਅਤੇ ਇਸ ਨੂੰ ਸੁਰੱਖਿਅਤ ਥਾਂ 'ਤੇ ਰੱਖਿਆ ਹੈ।
ਇਹ ਵੀ ਪੜ੍ਹੋ- CM ਨਾਇਬ ਸਿੰਘ ਸੈਣੀ ਨੇ ਮਾਤਾ ਮਨਸਾ ਦੇਵੀ ਮੰਦਰ 'ਚ ਕੀਤੀ ਪ੍ਰਾਰਥਨਾ
ਮੰਦਰ ਟਰੱਸਟ ਜਵਾਲਾਮੁਖੀ ਨੇ ਦਾਨ ਕਰਨ ਵਾਲੇ ਸ਼ਰਧਾਲੂ ਦੇ ਪਰਿਵਾਰ ਨੂੰ ਮਾਤਾ ਦੀ ਚੁੰਨੀ ਅਤੇ ਪ੍ਰਸਾਦ ਭੇਟ ਕਰ ਕੇ ਸਨਮਾਨਤ ਕੀਤਾ ਹੈ। ਮੰਦਰ ਟਰੱਸਟ ਤੋਂ ਜਵਾਲਾਮੁਖੀ ਦੇ ਪੁਜਾਰੀ ਅਭਿਨੇਂਦਰ ਸ਼ਰਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵੱਡੇ ਦਾਨ ਕਰਨ ਵਾਲੇ ਸ਼ਰਧਾਲੂ ਇੱਥੇ ਅਜਿਹੇ ਦਾਨ ਕਰ ਕੇ ਗਏ ਹਨ। ਕਈ ਦਾਨੀ ਸੱਜਣਾਂ ਨੇ ਇੱਥੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਵੀ ਕਰਵਾਏ ਹਨ।
ਇਹ ਵੀ ਪੜ੍ਹੋ- ਮਹਿੰਗੀ ਹੋਈ ਬਿਜਲੀ, ਜਾਰੀ ਹੋਈਆਂ ਨਵੀਆਂ ਦਰਾਂ
ਇਸੇ ਪਰੰਪਰਾ ਤਹਿਤ ਬਠਿੰਡਾ ਤੋਂ ਆਏ ਸ਼ਰਧਾਲੂ ਨੇ ਵੀ ਆਪਣੀ ਮੰਨਤ ਪੂਰੀ ਹੋਣ 'ਤੇ ਸੋਨੇ ਦਾ ਛੱਤਰ ਭੇਟ ਕੀਤਾ ਹੈ। ਮੰਦਰ ਅਧਿਕਾਰੀ ਮਨੋਹਰ ਲਾਲ ਸ਼ਰਮਾ ਨੇ ਕਿਹਾ ਕਿ ਮਾਤਾ ਜਵਾਲਾਮੁਖੀ ਦੀ ਕਿਰਪਾ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਹ ਛੱਤਰ ਸ਼ਰਧਾਲੂ ਦੀ ਅਟੁੱਟ ਆਸਥਾ ਅਤੇ ਭਗਤੀ ਦਾ ਪ੍ਰਤੀਕ ਹੈ। ਦੱਸ ਦੇਈਏ ਕਿ ਸ਼ਕਤੀਪੀਠ ਜਵਾਲਾਮੁਖੀ ਮੰਦਰ ਵਿਚ ਹਰ ਸਾਲ ਨਰਾਤਿਆਂ ਦੌਰਾਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੋਦਾਮ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ
NEXT STORY