ਕੋਚੀ- ਸਾਊਦੀ ਅਰਬ ਦੇ ਜੇਦਾਹ ਤੋਂ 160 ਯਾਤਰੀਆਂ ਨੂੰ ਲੈ ਕੇ ਕੇਰਲ ਦੇ ਕੋਝੀਕੋਡ ਜਾ ਰਹੇ ਜਹਾਜ਼ ਨੂੰ ਲੈਂਡਿੰਗ ਗੀਅਰ ਅਤੇ ਟਾਇਰ 'ਚ ਖ਼ਰਾਬੀ ਕਾਰਨ ਵੀਰਵਾਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ 'ਚ ਉਤਾਰ ਲਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਸੀਆਈਏਐੱਲ) ਨੇ ਇਕ ਬਿਆਨ 'ਚ ਕਿਹਾ ਕਿ ਜੇਦਾਹ ਤੋਂ ਕੋਝੀਕੋਡ ਲਈ ਰਵਾਨਾ ਹੋਈ ਏਅਰ ਇੰਡੀਆ ਏਕਸਪ੍ਰੈੱਸ ਦੀ ਉਡਾਣ IX 398 ਨੂੰ ਤਕਨੀਕੀ ਸਮੱਸਿਆ ਕਾਰਨ ਕੋਚੀ ਵੱਲ ਭੇਜ ਦਿੱਤਾ ਗਿਆ।
ਬਿਆਨ 'ਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਸਵੇਰੇ 9.07 ਵਜੇ ਪੂਰੀ ਐਮਰਜੈਂਸੀ ਸਥਿਤੀਆਂ 'ਚ ਸੁਰੱਖਿਅਤ ਉਤਾਰਿਆ ਗਿਆ। ਸੀਆਈਏਐੱਲ ਦੇ ਇਕ ਬੁਲਾਰੇ ਨੇ ਬਿਆਨ 'ਚ ਕਿਹਾ,''ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਪਹਿਲਾਂ ਤੋਂ ਸਰਗਰਮ ਕੀਤਾ ਗਿਆ ਸੀ ਅਤੇ ਯਾਤਰੀਆਂ ਜਾਂ ਚਾਲਕ ਦਲ ਦੇ ਮੈਂਬਰਾਂ 'ਚੋਂ ਕਿਸੇ ਨੂੰ ਸੱਟ ਨਹੀਂ ਲੱਗੀ। ਲੈਂਡਿੰਗ ਦੀ ਜਾਂਚ 'ਚ ਪੁਸ਼ਟੀ ਹੋਈ ਕਿ ਸੱਜੇ ਪਾਸੇ ਦੇ ਦੋਵੇਂ ਟਾਇਰ ਫਟ ਚੁੱਕੇ ਸਨ।'' ਬਿਆਨ ਅਨੁਸਾਰ, ਇਸ ਤੋਂ ਬਾਅਦ ਰਨਵੇਅ ਨੂੰ ਸਾਫ਼ ਕਰ ਕੇ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।
ਜੀ ਰਾਮ ਜੀ ਬਿੱਲ ਵਿਰੁੱਧ ਸੰਸਦ ਕੰਪਲੈਕਸ 'ਚ ਵਿਰੋਧੀ ਧਿਰ ਨੇ ਹੱਥਾਂ 'ਚ ਤਖ਼ਤੀਆਂ ਚੁੱਕ ਕੀਤਾ ਪ੍ਰਦਰਸ਼ਨ
NEXT STORY