ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪੂਰਾ ਦੇਸ਼ ਰਾਮ ਦੇ ਰੰਗ 'ਚ ਰੰਗਿਆ ਹੋਇਆ ਹੈ। ਰਾਮ ਭਗਤ ਵੱਖ-ਵੱਖ ਤਰੀਕਿਆਂ ਨਾਲ ਅਯੁੱਧਿਆ ਪਹੁੰਚ ਕੇ ਆਪਣੀ ਭਗਤੀ ਪ੍ਰਗਟ ਕਰ ਰਹੇ ਹਨ। ਇਸ ਵਿਚਕਾਰ ਭਗਵਾਨ ਰਾਮ ਦਾ ਇਕ ਅਜਿਹਾ ਭਗਤ ਸਾਹਮਣੇ ਆਇਆ ਹੈ ਜੋ ਸਾਈਕਲ 'ਤੇ 1600 ਕਿਲੋਮੀਟਰ ਦਾ ਸਫਰ ਤੈਅ ਕਰਕੇ ਅਯੁੱਧਿਆ ਪਹੁੰਚਿਆ ਹੈ।
ਸਾਈਕਲ 'ਤੇ 1600 ਕਿਲੋਮੀਟਰ ਦਾ ਸਫਰ ਤੈਅ ਕਰਕੇ ਅਯੁੱਧਿਆ ਪਹੁੰਚੇ ਰਾਮ ਭਗਤ ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸਦਾ ਨਾਂ ਮੰਜੇਸ਼ ਕੁਮਾਰ ਹੈ। ਮੰਜੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਜੇਬ ਵਿਚ ਇਕ ਰੁਪਈਆ ਵੀ ਨਹੀਂ ਸੀ। ਉਸਨੇ ਦੱਸਿਆ ਕਿ ਮੈਂ ਆਪਣੇ ਦੋਸਤ ਤੋਂ ਪੈਸੇ ਮੰਗ ਕੇ ਅਯੁੱਧਿਆ ਪਹੁੰਚਿਆ ਹਾਂ। ਮੰਜੇਸ਼ ਨੇ ਦੱਸਿਆ ਕਿ ਉਸਨੂੰ ਸਾਈਕਲ ਰਾਹੀਂ ਅਯੁੱਧਿਆ ਪਹੁੰਚਣ 'ਚ 2 ਦਿਨ ਅਤੇ 3 ਰਾਤਾਂ ਦਾ ਸਮਾਂ ਲੱਗਾ ਹੈ।
ਇਹ ਵੀ ਪੜ੍ਹੋ- Ram Mandir: ਭਗਤੀ ਦੀ ਖੁਸ਼ਬੂ ਨਾਲ ਮਹਿਕੀ ਅਯੁੱਧਿਆ, ਬਾਲੀ ਗਈ 108 ਫੁੱਟ ਲੰਬੀ ਅਗਰਬੱਤੀ
ਉਸਨੇ ਦੱਸਿਆ ਕਿ ਮੈਂ ਅਯੁੱਧਿਆ ਪਹਿਲੀ ਵਾਰ ਆਇਆ ਹਾਂ ਅਤੇ ਇਥੇ ਪਹੁੰਚ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ, ਮੇਰਾ ਮਨ ਕਰ ਰਿਹਾ ਹੈ ਕਿ ਮੈਂ ਇਥੇ ਹੀ ਰਹਿ ਜਾਵਾਂ ਪਰ ਪੜ੍ਹਾਈ ਕਰਨੀ ਹੈ ਇਸ ਲਈ ਮੈਨੂੰ ਘਰ ਵਾਪਸ ਜਾਣਾ ਪੈਣਾ ਹੈ। ਮੰਜੇਸ਼ 8ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸਦੀ ਉਮਰ 14 ਸਾਲ ਹੈ।
ਇਹ ਵੀ ਪੜ੍ਹੋ- ਰਾਮਲਲਾ ਦੇ ਦਰਸ਼ਨਾਂ ਲਈ ਰਾਜਸਥਾਨ ਤੋਂ ਪੈਦਲ ਤੁਰੇ 2 ਭਗਤ, 28 ਦਿਨਾਂ ਤੋਂ 965 ਕਿਲੋਮੀਟਰ ਦੀ ਕਰ ਰਹੇ ਯਾਤਰਾ
ਰਾਹੁਲ ਗਾਂਧੀ ਨੇ ਦੱਸਿਆ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਨਾ ਜਾਣ ਦਾ ਅਸਲ ਕਾਰਨ
NEXT STORY