ਅਯੁੱਧਿਆ- ਪੂਰਾ ਦੇਸ਼ ਰਾਮ ਦੇ ਰੰਗ 'ਚ ਰੰਗਿਆ ਹੋਇਆ ਹੈ। 22 ਜਨਵਰੀ ਨੂੰ ਰਾਮਲਲਾ ਆਪਣੇ ਵਿਸ਼ਾਲ ਮੰਦਰ 'ਚ ਵਿਰਾਜਨਗੇ। ਅਯੁੱਧਿਆ 'ਚ ਪ੍ਰਭੂ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਵੀ ਆਖਰੀ ਪੜਾਅ 'ਚ ਹਨ। ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਦੀਆਂ ਵਿਧੀਆਂ ਅੱਜ ਯਾਨੀ ਮੰਗਲਵਾਰ ਤੋਂ ਸ਼ੁਰੂ ਹੋ ਗਈਆਂ ਹਨ। ਇਸ ਵਿਚਕਾਰ ਅਯੁੱਧਿਆ 'ਚ 108 ਫੁੱਟ ਦੀ ਅਗਰਬੱਤੀ ਬਾਲੀ ਗਈ ਹੈ ਜੋ ਕਿ ਕਰੀਬ 45 ਦਿਨਾਂ (ਡੇਢ ਮਹੀਨਾ) ਤਕ ਆਪਣੀ ਖੁਸ਼ਬੂ ਬਿਖੇਰੇਗੀ।
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਗੁਜਰਾਤ ਤੋਂ ਲਿਆਂਦੀ ਗਈ ਹੈ ਵਿਸ਼ਾਲ ਅਗਰਬੱਤੀ
ਗੁਜਰਾਤ 'ਚ ਰਾਮ ਭਗਤਾਂ ਨੇ ਇਕ ਖਾਸ ਅਗਰਬੱਤੀ ਬਣਾਈ ਹੈ। ਮੰਗਲਵਾਰ ਨੂੰ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਮੌਜੂਦਗੀ 'ਚ ਅਗਰਬੱਤੀ ਬਾਲੀ ਗਈ। ਅਗਰਬੱਤੀ ਦੀ ਲੰਬਾਈ ਕਰੀਬ 108 ਫੁੱਟ ਹੈ ਅਤੇ 3.5 ਫੁੱਟ ਗੋਲ ਹੈ। ਗੁਜਰਾਤ 'ਚ ਤਿਆਰ ਹੋਈ ਇਹ ਅਗਰਬੱਤੀ ਪੰਜ ਤੱਤਾਂ ਨੂੰ ਮਿਲਾ ਕੇ ਬਣਾਈ ਗਈ ਹੈ। ਇਹ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਕਿਉਂਕਿ ਇਸਨੂੰ ਹਰਬਲ ਤਰੀਕੇ ਨਾਲ ਬਣਾਇਆ ਗਿਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਅਗਰਬੱਤੀ 45 ਦਿਨਾਂ (ਡੇਢ ਮਹੀਨਾ) ਤਕ ਬਲਦੀ ਰਹੇਗੀ ਅਤੇ ਇਸਦੀ ਖੁਸ਼ਬੂ ਕਈ ਕਿਲੋਮੀਟਰ ਤਕ ਫੈਲੇਗੀ।
ਇਹ ਵੀ ਪੜ੍ਹੋ- ਮਕਰ ਸੰਕ੍ਰਾਂਤੀ ਮੌਕੇ PM ਮੋਦੀ ਨੇ ਗਊਆਂ ਨੂੰ ਖੁਆਇਆ ਚਾਰਾ, ਖੂਬ ਵਾਇਰਲ ਹੋ ਰਹੀਆਂ ਤਸਵੀਰਾਂ
ਜਾਣੋ ਅਗਰਬੱਤੀ ਦੀ ਖਾਸੀਅਤ
ਅਗਰਬੱਤੀ ਤਿਆਰ ਕਰਨ ਵਾਲੇ ਵਡੋਦਰਾ ਦੇ ਵਿਹਾ ਭਰਵਾਡ ਨੇ ਦੱਸਿਆ ਕਿ 376 ਕਿਲੋਗ੍ਰਾਮ (ਗੂੰਦ ਰਾਲ), 376 ਕਿਲੋਗ੍ਰਾਮ ਨਾਰੀਅਲ ਦੇ ਗੋਲੇ, 190 ਕਿਲੋਗ੍ਰਾਮ ਘਿਓ, 1,470 ਕਿਲੋਗ੍ਰਾਮ ਗਾਂ ਦਾ ਗੋਹਾ, 420 ਕਿਲੋਗ੍ਰਾਮ ਜੜੀ-ਬੂਟੀਆਂ ਨੂੰ ਮਿਲਾ ਕੇ ਅਗਰਬੱਤੀ ਨੂੰ ਤਿਆਰ ਕੀਤਾ ਗਿਆ ਹੈ। ਇਸਨੂੰ ਗੁਜਰਾਤ ਤੋਂ ਅਯੁੱਧਿਆ ਲਿਆਉਣ ਲਈ ਖਾਸ ਵਾਹਨ ਦਾ ਇਸਤੇਮਾਲ ਕੀਤਾ ਗਿਆ। ਇਸਦੀ ਉੱਚਾਈ ਦਿੱਲੀ 'ਚ ਪ੍ਰਸਿੱਧ ਕੁਤੁਬ ਮੀਨਾਰ ਨਾਲੋਂ ਲਗਭਗ ਅੱਧੀ ਹੈ।
ਇਹ ਵੀ ਪੜ੍ਹੋ- 'ਟਾਇਲਟ ਏਕ ਪ੍ਰੇਮ ਕਥਾ' ਦੀ ਉਲਟੀ ਕਹਾਣੀ, 2 ਸਾਲਾਂ ਤੋਂ ਸਹੁਰੇ ਨਹੀਂ ਗਿਆ ਜਵਾਈ, ਤਲਾਕ ਤਕ ਪਹੁੰਚੀ ਨੌਬਤ
AI ਬਣੀ ਵਰਦਾਨ; ਡਾਕਟਰਾਂ ਨੇ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕਰ ਸ਼ਖ਼ਸ ਦੀ ਬਚਾਈ ਜਾਨ
NEXT STORY