ਲਖਨਊ– ਕੋਰੋਨਾ ਮਹਾਮਾਰੀ ਦੇ ਚਲਦੇ ਸਵਾ ਮਹੀਨੇ ਬਾਅਦ ਰਾਮ ਜਨਮ ਭੂਮੀ ’ਚ ਵਿਰਾਜਮਾਨ ਰਾਮ ਲੱਲਾ ਦੇ ਕਪਾਟ ਜਿਵੇਂ ਮੰਗਲਵਾਰ ਨੂੰ ਭਗਤਾਂ ਲਈ ਖੁੱਲ੍ਹੇ, ਦਰਸ਼ਨਾਂ ਲਈ ਭੀੜ ਇਕੱਠੀ ਹੋ ਗਈ। ਪਹਿਲੇ ਦਿਨ ਤੋਂ ਹੀ 1437 ਭਗਤਾਂ ਨੇ ਰਾਮ ਲੱਲਾ ਦੇ ਦਰਬਾਰ ’ਚ ਹਾਜ਼ਰੀ ਭਰੀ। ਪਹਿਲੇ ਦਿਨ ਹੀ ਤਿੰਨ ਹਜ਼ਾਰ ਦੀ ਨਕਦੀ ਦਾਨ ਪੇਟੀ ’ਚ ਪਾਈ ਗਈ। ਸ਼੍ਰੀ ਰਾਮ ਜਨਮ ਭੂਮੀ ਦੇ ਪੁਜਾਰੀ ਅਚਾਰਿਆ ਸਤਯੇਂਦਰ ਦਾਸ ਨੇ ਦੱਸਿਆ ਕਿ ਪਹਿਲੀ ਸ਼ਿਫਟ ’ਚ 725 ਭਗਤਾਂ ਨੇ ਰਾਮ ਲੱਲਾ ਦੇ ਦਰਬਾਰ ’ਚ ਮੱਥਾ ਟੇਕਿਆ।
ਦੂਜੀ ਸ਼ਿਫਟ ’ਚ 712 ਭਗਤਾਂ ਨੇ ਰਾਮ ਲੱਲਾ ਦੇ ਦਰਬਾਰ ’ਚ ਹਾਜ਼ਰੀ ਭਰੀ। ਉਥੇ ਹੀ ਦਫ਼ਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਮੰਦਰ ਖੁਲ੍ਹਦੇ ਹੀ ਦਾਨ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ। ਮੰਗਲਵਾਰ ਨੂੰ ਤਿੰਨ ਹਜ਼ਾਰ ਤੋਂ ਜ਼ਿਆਦਾ ਨਕਦੀ ਭਗਤਾਂ ਨੇ ਦਾਨ ਦੇ ਰੂਪ ’ਚ ਦਫ਼ਤਰ ’ਚ ਜਮ੍ਹਾ ਕਰਵਾਈ। ਇਸ ਤੋਂ ਇਲਾਵਾ ਡਾਕ ਰਾਹੀਂ 11 ਹਜ਼ਾਰ ਰੁਪਏ ਦਾ ਚੈੱਕ ਵੀ ਰਾਮ ਮੰਦਰ ਨਿਰਮਾਣ ਲਈ ਸਮਰਪਣ ਨਿਧੀ ਦੇ ਰੂਪ ’ਚ ਪ੍ਰਾਪਤ ਹੋਇਆ ਹੈ।
ਕੋਵੈਕਸੀਨ ਦੀ ਦੂਜੀ ਡੋਜ਼ ਦੇਣ 'ਚ ਅਸਮਰੱਥ ਦਿੱਲੀ ਸਰਕਾਰ ਨੂੰ ਹਾਈ ਕੋਰਟ ਦੀ ਫਟਕਾਰ
NEXT STORY