ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਤ੍ਰਿਵੇਣੀ ਸੰਗਮ ਨਦੀ 'ਤੇ ਮਹਾਕੁੰਭ ਮੇਲੇ ਦਾ ਆਯੋਜਨ ਹੋਣ ਜਾ ਰਿਹਾ ਹੈ। ਮਹਾਕੁੰਭ ਮੇਲੇ ਦਾ ਸ਼ੁੱਭ ਆਰੰਭ ਪੌਸ਼ ਪੂਰਨਿਮਾ ਨੂੰ 13 ਜਨਵਰੀ 2025 ਤੋਂ ਹੋਵੇਗਾ ਅਤੇ 26 ਫਰਵਰੀ 2025 ਮਹਾਸ਼ਿਵਰਾਤਰੀ ਦੇ ਦਿਨ ਲਗਭਗ 45 ਦਿਨਾਂ ਤੱਕ ਚੱਲੇਗਾ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ-ਕਰੋੜਾਂ ਸ਼ਰਧਾਲੂ ਪ੍ਰਯਾਗਰਾਜ 'ਚ ਆਉਣਗੇ। ਸਨਾਤਨ ਧਰਮ 'ਚ ਕੁੰਭ ਮੇਲੇ ਦੇ ਆਯੋਜਨ ਦਾ ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਕਿਤੇ ਜ਼ਿਆਦਾ ਹੈ। ਉੱਥੇ ਹੀ ਮਹਾਕੁੰਭ 'ਚ ਆਉਣ ਵਾਲੇ ਸ਼ਰਧਾਲੂਆਂ ਪ੍ਰਯਾਗਰਾਜ ਵਿਚ ਇਨ੍ਹਾਂ ਥਾਂਵਾਂ 'ਤੇ ਘੁੰਮ ਸਕਦੇ ਹਨ।
ਪ੍ਰਯਾਗਰਾਜ ਵਿੱਚ ਕਿੱਥੇ ਘੁੰਮੀਏ
ਲੇਟੇ ਹੋਏ ਹਨੂੰਮਾਨ ਜੀ
ਲੋਕੇਸ਼ਨ: ਗੰਗਾ ਘਾਟ, ਸੰਗਮ ਮਾਰਗ
ਸੰਗਮ ਤੋਂ ਦੂਰੀ: 900 ਮੀਟਰ
ਕਦੋਂ ਜਾਈਏ: ਸਵੇਰੇ 5:30 ਤੋਂ ਦੁਪਹਿਰ 2:00 ਵਜੇ ਅਤੇ ਸ਼ਾਮ 4:30 ਤੋਂ 8:00 ਵਜੇ
ਵਿਸ਼ੇਸ਼ਤਾ: ਇਹ ਮੰਦਰ 700 ਸਾਲ ਪੁਰਾਣਾ ਹੈ। ਕਿਹਾ ਜਾਂਦਾ ਹੈ ਕਿ ਹਰ ਸਾਲ ਮਾਂ ਗੰਗਾ ਹਨੂੰਮਾਨ ਜੀ ਨੂੰ ਇਸ਼ਨਾਨ ਕਰਨ ਆਉਂਦੀ ਹੈ।
ਵੇਨੀ ਮਾਧਵ ਮੰਦਿਰ
ਲੋਕੇਸ਼ਨ: ਨਿਰਾਲਾ ਮਾਰਗ, ਦਾਰਾਗੰਜ
ਸੰਗਮ ਤੋਂ ਦੂਰੀ: 21 ਕਿਲੋਮੀਟਰ
ਕਦੋਂ ਜਾਈਏ: ਸਵੇਰੇ 5:00 ਵਜੇ ਤੋਂ 12:00 ਵਜੇ ਅਤੇ ਸ਼ਾਮ 4:00 ਵਜੇ ਤੋਂ 10:00 ਵਜੇ
ਵਿਸ਼ੇਸ਼ਤਾ: ਇਹ ਭਗਵਾਨ ਮਾਧਵ ਦੇ 12 ਪ੍ਰਮੁੱਖ ਮੰਦਰਾਂ ਵਿੱਚੋਂ ਇੱਕ ਹੈ। ਇਸ ਵਿੱਚ ਭਗਵਾਨ ਵੇਣੀਮਾਧਵ ਆਪਣੇ ਚਾਰ-ਹੱਥਾਂ ਵਾਲੇ ਰੂਪ ਵਿੱਚ ਮੌਜੂਦ ਹਨ।
ਭਾਰਦਵਾਜ ਆਸ਼ਰਮ
ਲੋਕੇਸ਼ਨ: ਕਰਨਲਗੰਜ
ਸੰਗਮ ਤੋਂ ਦੂਰੀ: 5 ਕਿਲੋਮੀਟਰ
ਕਦੋਂ ਜਾਈਏ: ਸਵੇਰੇ 4:30 ਵਜੇ ਤੋਂ ਰਾਤ 10:30 ਵਜੇ
ਵਿਸ਼ੇਸ਼ਤਾ: ਰਾਮ, ਸੀਤਾ ਅਤੇ ਲਕਸ਼ਮਣ ਇੱਥੇ ਤ੍ਰੇਤਾਯੁਗ ਵਿੱਚ ਆਏ ਸਨ। ਇੱਥੇ ਹੀ ਮਹਾਰਿਸ਼ੀ ਭਾਰਦਵਾਜ ਨੇ ਉਨ੍ਹਾਂ ਨੂੰ ਚਿਤਰਕੂਟ ਜਾਣ ਦਾ ਰਸਤਾ ਦੱਸਿਆ ਸੀ। ਇਹ ਜ਼ਿਕਰ ਰਾਮਾਇਣ ਵਿਚ ਮਿਲਦਾ ਹੈ।
ਨਾਗਵਾਸੁਕੀ
ਲੋਕੇਸ਼ਨ : ਦਾਰਾਗੰਜ
ਸੰਗਮ ਤੋਂ ਦੂਰੀ: 3.4 ਕਿਲੋਮੀਟਰ
ਕਦੋਂ ਜਾਈਏ: ਸਵੇਰੇ 5:30 ਵਜੇ ਤੋਂ ਰਾਤ 10 ਵਜੇ ਤੱਕ
ਵਿਸ਼ੇਸ਼ਤਾ: ਮਾਨਤਾ ਹੈ ਕਿ ਪ੍ਰਯਾਗਰਾਜ ਆਉਣ ਵਾਲੇ ਲੋਕਾਂ ਦੀ ਯਾਤਰਾ ਨਾਗਵਾਸੁਕੀ ਦੇ ਦਰਸ਼ਨਾਂ ਤੋਂ ਬਿਨਾਂ ਅਧੂਰੀ ਰਹਿ ਜਾਂਦੀ ਹੈ। ਇੱਥੇ ਸੱਪਾਂ ਦੇ ਰਾਜਾ ਵਾਸੁਕੀ ਵਿਰਾਜਮਾਨ ਹਨ।
ਮਨਕਾਮੇਸ਼ਵਰ ਮੰਦਿਰ
ਲੋਕੇਸ਼ਨ: ਫੋਰਟ ਰੋਡ, ਕਯਾਦਗੰਜ
ਸੰਗਮ ਤੋਂ ਦੂਰੀ: 2.8 ਕਿਲੋਮੀਟਰ
ਕਦੋਂ ਜਾਈਏ: ਸਵੇਰੇ 6:00 ਵਜੇ ਤੋਂ 11:00 ਵਜੇ ਤੱਕ
ਵਿਸ਼ੇਸ਼ਤਾ: ਪ੍ਰਯਾਗਰਾਜ ਕਿਲ੍ਹੇ ਦੇ ਨੇੜੇ ਹੀ ਇਹ ਮਨਕਾਮੇਸ਼ਵਰ ਮੰਦਰ ਹੈ। ਮਾਨਤਾ ਹੈ ਕਿ ਰਾਮਾਇਣ ਕਾਲ ਦੌਰਾਨ ਮੰਦਰ ਦੀ ਸਥਾਪਨਾ ਖੁਦ ਸ਼੍ਰੀ ਰਾਮ ਨੇ ਸੀਤਾ ਦੇ ਕਹਿਣ 'ਤੇ ਕੀਤੀ ਸੀ।
ਅਕਸ਼ੈਵਟ ਰੁੱਖ
ਲੋਕੇਸ਼ਨ: ਸੰਗਮ ਮਾਰਗ, ਅਕਬਰ ਕਿਲਾ
ਸੰਗਮ ਤੋਂ ਦੂਰੀ: 1 ਕਿਲੋਮੀਟਰ
ਕਦੋਂ ਜਾਈਏ: ਸਵੇਰੇ 7:00 ਵਜੇ ਤੋਂ ਸ਼ਾਮ 8:00 ਵਜੇ ਤੱਕ
ਵਿਸ਼ੇਸ਼ਤਾ: ਇਹ ਇੱਕ ਪ੍ਰਾਚੀਨ ਬਰਗਦ ਦਾ ਰੁੱਖ ਹੈ। ਪੌਰਾਣਿਕ ਮਾਨਤਾਵਾਂ ਦੇ ਅਨੁਸਾਰ, ਇੱਥੇ ਰਾਮ, ਲਕਸ਼ਮਣ ਅਤੇ ਸੀਤਾ ਨੇ ਆਪਣੇ ਵਨਵਾਸ ਦੌਰਾਨ ਆਰਾਮ ਕੀਤਾ ਸੀ।
ਅਲੋਪੀ ਮਾਤਾ ਮੰਦਿਰ
ਲੋਕੇਸ਼ਨ: ਅਲੋਪੀ ਬਾਗ, ਮਟਿਆਰਾ ਰੋਡ
ਸੰਗਮ ਤੋਂ ਦੂਰੀ: 2.6 ਕਿਲੋਮੀਟਰ
ਕਦੋਂ ਜਾਈਏ: ਸਵੇਰੇ 6:00 ਵਜੇ ਤੋਂ ਸ਼ਾਮ 8:00 ਵਜੇ ਤੱਕ
ਵਿਸ਼ੇਸ਼ਤਾ: ਇਹ ਮੰਦਰ ਭਾਰਤ ਦੇ ਵੱਕਾਰੀ ਸ਼ਕਤੀਪੀਠਾਂ ਵਿੱਚੋਂ ਇੱਕ ਹੈ। ਪੌਰਾਣਿਕ ਮਾਨਤਾ ਅਨੁਸਾਰ ਦੇਵੀ ਸਤੀ ਦੇ ਸੱਜੇ ਹੱਥ ਦਾ ਪੰਜਾ ਕੱਟ ਕੇ ਇੱਥੇ ਡਿੱਗਿਆ ਸੀ।
ਸਰਸਵਤੀ ਖੂਹ
ਲੋਕੇਸ਼ਨ: ਸੰਗਮ ਮਾਰਗ, ਅਕਬਰ ਕਿਲ੍ਹਾ
ਸੰਗਮ ਤੋਂ ਦੂਰੀ: 3.1 ਕਿਲੋਮੀਟਰ
ਕਦੋਂ ਜਾਈਏ: ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ
ਵਿਸ਼ੇਸ਼ਤਾ: ਸਰਸਵਤੀ ਖੂਹ ਇੱਕ ਪਵਿੱਤਰ ਖੂਹ ਹੈ। ਮਾਨਤਾ ਹੈ ਕਿ ਜੇਕਰ ਕੋਈ ਇਸ ਖੂਹ ਦੇ ਪਾਣੀ ਨਾਲ ਇਸ਼ਨਾਨ ਕਰਦਾ ਹੈ ਜਾਂ ਇਸ ਪਾਣੀ ਨੂੰ ਪੀਂਦਾ ਹੈ ਤਾਂ ਉਸ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਮਹਾਕੁੰਭ ਜਾਣ ਵਾਲੇ ਸ਼ਰਧਾਲੂ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
NEXT STORY