ਹੈਲਥ ਡੈਸਕ- ਅੱਜਕੱਲ੍ਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਜਾਂ ਪੇਟ ਦਰਦ ਆਮ ਗੱਲ ਬਣ ਗਈ ਹੈ। ਜ਼ਿਆਦਾਤਰ ਲੋਕ ਇਨ੍ਹਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਡਾਕਟਰਾਂ ਦੇ ਅਨੁਸਾਰ, ਜੇ ਪੇਟ ਦਾ ਦਰਦ ਜਾਂ ਜਲਣ ਮੁੜ-ਮੁੜ ਹੁੰਦੀ ਰਹੇ ਤਾਂ ਇਹ ਪੇਟ ਦੇ ਕੈਂਸਰ (Stomach Cancer) ਦੀ ਸ਼ੁਰੂਆਤੀ ਨਿਸ਼ਾਨੀ ਵੀ ਹੋ ਸਕਦੀ ਹੈ।
ਪੇਟ ਦਾ ਕੈਂਸਰ ਸ਼ੁਰੂਆਤੀ ਪੜਾਅ 'ਚ ਅਸਾਨੀ ਨਾਲ ਪਛਾਣ 'ਚ ਨਹੀਂ ਆਉਂਦਾ ਕਿਉਂਕਿ ਇਸ ਦੇ ਲੱਛਣ ਆਮ ਪੇਟ ਦੀ ਸਮੱਸਿਆ ਵਾਂਗ ਲੱਗਦੇ ਹਨ। ਆਓ ਜਾਣੀਏ ਉਹ 5 ਮੁੱਖ ਸੰਕੇਤ, ਜਿਨ੍ਹਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ:-
ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ
1- ਪੇਟ 'ਚ ਭਾਰਾਪਨ ਅਤੇ ਭਾਰ ਘਟਣਾ
ਜੇ ਤੁਸੀਂ ਥੋੜ੍ਹਾ ਜਿਹਾ ਖਾਣ ਖਾ ਕੇ ਵੀ ਪੇਟ ਭਾਰਾ ਮਹਿਸੂਸ ਕਰਦੇ ਹੋ, ਜਾਂ ਬਿਨਾਂ ਕਿਸੇ ਕਾਰਨ ਦੇ ਭਾਰ ਘੱਟ ਰਿਹਾ ਹੈ, ਤਾਂ ਇਹ ਪੇਟ 'ਚ ਟਿਊਮਰ ਬਣਨ ਦਾ ਸੰਕੇਤ ਹੋ ਸਕਦਾ ਹੈ। ਅੰਦਰੂਨੀ ਪਰਤ 'ਚ ਬਣਿਆ ਟਿਊਮਰ ਖੁਰਾਕ ਦੇ ਪਚਣ 'ਚ ਰੁਕਾਵਟ ਪੈਦਾ ਕਰਦਾ ਹੈ।
2- ਵਾਰ-ਵਾਰ ਮਨ ਖ਼ਰਾਬ ਹੋਣਾ ਜਾਂ ਉਲਟੀ ਆਉਣੀ
ਬਿਨਾਂ ਕਿਸੇ ਕਾਰਨ ਦੇ ਉਲਟੀ ਜਿਹੀ ਮਹਿਸੂਸ ਹੋਣੀ ਜਾਂ ਮਨ ਖ਼ਰਾਬ ਹੋਣਾ ਵੀ ਕੈਂਸਰ ਦਾ ਸ਼ੁਰੂਆਤੀ ਇਸ਼ਾਰਾ ਹੋ ਸਕਦਾ ਹੈ। ਇਹ ਪੇਟ ਦੀ ਲਾਈਨਿੰਗ 'ਚ ਇਰੀਟੇਸ਼ਨ ਜਾਂ ਜਲਣ ਕਾਰਨ ਹੁੰਦਾ ਹੈ।
3-ਮਲ ਦਾ ਰੰਗ ਬਦਲਣਾ ਜਾਂ ਖੂਨ ਆਉਣਾ
ਜੇ ਮਲ ਦਾ ਰੰਗ ਬਦਲਦਾ ਰਹੇ ਜਾਂ ਖੂਨ ਆਏ, ਤਾਂ ਇਹ ਖਤਰਨਾਕ ਸੰਕੇਤ ਹੈ। ਇਸ ਨੂੰ ਨਜ਼ਰਅੰਦਾਜ਼ ਕਰਨਾ ਜਾਨ ਲਈ ਜ਼ੋਖਮ ਭਰਿਆ ਹੋ ਸਕਦਾ ਹੈ। ਤੁਰੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ।
4- ਪੇਟ ਦੇ ਉੱਪਰਲੇ ਹਿੱਸੇ 'ਚ ਦਰਦ ਅਤੇ ਜਲਣ
ਛਾਤੀ ਦੇ ਥੋੜ੍ਹੇ ਹੇਠਾਂ ਸੜਣ ਜਾਂ ਮਰੋੜ ਵਾਂਗ ਦਰਦ ਮਹਿਸੂਸ ਹੋਵੇ, ਜੋ ਛਾਤੀ ਤੱਕ ਫੈਲ ਜਾਵੇ, ਤਾਂ ਇਹ ਵੀ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।
5- ਅਜੀਬ ਡਕਾਰਾਂ ਅਤੇ ਮੂੰਹ 'ਚ ਖਟਾਸ
ਜੇ ਤੁਹਾਨੂੰ ਖਾਣ ਤੋਂ ਬਾਅਦ ਵਾਰ-ਵਾਰ ਡਕਾਰਾਂ ਆਉਂਦੀਆਂ ਹਨ, ਜਿਨ੍ਹਾਂ 'ਚ ਖਟਾ ਜਾਂ ਧਾਤੂ ਜਿਹਾ ਸੁਆਦ ਹੋਵੇ, ਤਾਂ ਇਹ ਪੇਟ 'ਚ ਟਿਊਮਰ ਬਣਨ ਦਾ ਸੰਕੇਤ ਹੋ ਸਕਦਾ ਹੈ।
ਪੇਟ ਦੇ ਕੈਂਸਰ ਦੇ ਮੁੱਖ ਕਾਰਣ
- ਰੋਜ਼ਾਨਾ ਸਿਗਰਟਨੋਸ਼ੀ ਜਾਂ ਸ਼ਰਾਬ ਪੀਣਾ
- ਬਹੁਤ ਜ਼ਿਆਦਾ ਮਸਾਲੇਦਾਰ ਜਾਂ ਖੱਟਾ ਖਾਣਾ
- ਮੋਟਾਪਾ ਅਤੇ ਗੈਰ-ਸਿਹਤਮੰਦ ਜੀਵਨਸ਼ੈਲੀ
- ਪੇਟ ਦੀ ਸਰਜਰੀ ਜਾਂ ਪੁਰਾਣਾ ਅਲਸਰ
- ਪਰਿਵਾਰ 'ਚ ਗੈਸਟਰਿਕ ਕੈਂਸਰ ਦਾ ਇਤਿਹਾਸ
- ਕੋਲਾ, ਮੈਟਲ, ਟਿੰਬਰ ਜਾਂ ਰਬੜ ਦੀਆਂ ਖਦਾਨਾਂ 'ਚ ਕੰਮ
- ਐਪਸਟਿਨ-ਬਾਰ ਵਾਇਰਸ (Epstein–Barr Virus) ਦਾ ਇਨਫੈਕਸ਼ਨ
- ਕੁਝ ਜਿਨਸ ਨਾਲ ਜੁੜੇ (Genetic) ਕਾਰਣ
ਕਿਉਂ ਸਾਵਧਾਨ ਰਹਿਣਾ ਲਾਜ਼ਮੀ ਹੈ?
ਪੇਟ ਦੀ ਹਲਕੀ ਸਮੱਸਿਆ ਨੂੰ ਆਮ ਸਮਝ ਕੇ ਅਣਦੇਖਾ ਨਾ ਕਰੋ। ਬਹੁਤ ਵਾਰ ਇਹ ਛੋਟੀ ਤਕਲੀਫ਼ ਵੱਡੀ ਬੀਮਾਰੀ ਦੀ ਸ਼ੁਰੂਆਤ ਹੁੰਦੀ ਹੈ। ਪੇਟ ਦਾ ਕੈਂਸਰ ਵੀ ਸ਼ੁਰੂ 'ਚ ਆਮ ਦਰਦ ਵਾਂਗ ਲੱਗਦਾ ਹੈ, ਪਰ ਸਮੇਂ ’ਤੇ ਧਿਆਨ ਨਾ ਦੇਣ ਨਾਲ ਜਾਨ ਲਈ ਖਤਰਾ ਬਣ ਸਕਦਾ ਹੈ। ਇਸ ਲਈ ਉੱਪਰ ਦੱਸੇ ਗਏ ਲੱਛਣਾਂ 'ਤੇ ਨਜ਼ਰ ਰੱਖੋ ਅਤੇ ਜੇਕਰ ਇਨ੍ਹਾਂ 'ਚੋਂ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਲੋਕਾਂ ਨੂੰ ਮਟਰ ਖਾਣਾ ਪੈ ਸਕਦੈ ਭਾਰੀ, ਵਧ ਜਾਣਗੀਆਂ Health Problems
NEXT STORY