ਜੰਮੂ- ਜੰਮੂ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਹਮੇਸ਼ਾ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਨਜ਼ਰ ਆਉਂਦਾ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚਦੇ ਹਨ। ਅੱਜ ਸਾਲ 2022 ਦਾ ਆਖ਼ਰੀ ਦਿਨ ਹੈ, ਅਜਿਹੇ 'ਚ ਸਾਰੇ ਚਾਹੁੰਦੇ ਹਨ ਕਿ ਆਉਣ ਵਾਲੇ ਸਾਲ ਦੀ ਸ਼ੁਰੂਆਤ ਬੇਹੱਦ ਚੰਗੇ ਢੰਗ ਨਾਲ ਕੀਤੀ ਜਾਵੇਗੀ। ਇਸ ਲਈ ਸਾਲ ਦੇ ਆਖ਼ਰੀ ਦਿਨ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪਹਾੜਾਂ ਵਿਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਮੰਦਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਦਰਸ਼ਨ ਕਰਨ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਮਾਤਾ ਵੈਸ਼ਨੋ ਦੇਵੀ ਭਵਨ 'ਚ ਵਧੇ ਸੁਰੱਖਿਆ ਦੇ ਇੰਤਜ਼ਾਮ, ਇਸ ਕਾਰਡ ਦੇ ਬਿਨਾਂ ਨਹੀਂ ਹੋਣਗੇ ਦਰਸ਼ਨ
ਲੰਬੀਆਂ ਕਤਾਰਾਂ 'ਚ ਨਜ਼ਰ ਆਏ ਸ਼ਰਧਾਲੂ
ਸਾਲ ਸ਼ੁਰੂ ਹੋਣ ਤੋਂ ਪਹਿਲਾਂ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਸ਼ਰਧਾਲੂਆਂ ਦੀ ਵੱਡੀ ਭੀੜ ਵੇਖੀ ਜਾ ਰਹੀ ਹੈ। ਸ਼ਰਧਾਲੂਆਂ 'ਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਾਰੇ ਸ਼ਰਧਾਲੂ ਇਹ ਹੀ ਮਨੋਕਾਮਨਾ ਕਰ ਰਹੇ ਹਨ ਕਿ ਸਾਲ ਦੀ ਸ਼ੁਰੂਆਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨਾਲ ਹੀ ਸ਼ੁਰੂ ਹੋ ਸਕੇ। ਮਾਤਾ ਵੈਸ਼ਨੋ ਦੇਵੀ ਦੇ ਭਵਨ 'ਤੇ ਸ਼ਰਧਾਲੂਆਂ ਦਾ ਜਨਸੈਲਾਬ ਉਮੜ ਪਿਆ ਹੈ। ਸ਼ਰਧਾਲੂ ਦਰਸ਼ਨਾਂ ਲਈ ਲੰਬੀਆਂ ਕਤਾਰਾਂ 'ਚ ਖੜ੍ਹੇ ਹੋਏ ਹਨ। ਹਾਲਾਂਕਿ ਮੰਦਰ ਵਿਚ ਵਧਦੀ ਹੋਈ ਭੀੜ ਨੂੰ ਵੇਖਦੇ ਹੋਏ ਸੁਰੱਖਿਆ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ- ਭਾਰਤ ਨੇ ਇਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੀ ਕੋਵਿਡ ਨੈਗੇਟਿਵ ਰਿਪੋਰਟ
ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ
ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ, ਰਿਆਸੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਨੇ ਯਾਤਰਾ ਲਈ ਪੁਖਤਾ ਅਤੇ ਠੋਸ ਪ੍ਰਬੰਧ ਕੀਤੇ ਹਨ। ਭਾਰੀ ਭੀੜ ਦੇ ਪ੍ਰਬੰਧਨ ਲਈ ਪ੍ਰਸ਼ਾਸਨ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਯਾਤਰਾ ਟਰੈਕ ਅਤੇ ਇਮਾਰਤ 'ਤੇ 500 ਸੀ.ਸੀ.ਟੀ.ਵੀ ਕੈਮਰੇ ਲਗਾਏ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਕਾਰਡ (RFID) ਵੀ ਜਾਰੀ ਕੀਤੇ ਜਾ ਰਹੇ ਹਨ। RFID ਕਾਰਡ ਸਾਰੇ ਸ਼ਰਧਾਲੂਆਂ ਲਈ ਬਹੁਤ ਮਹੱਤਵਪੂਰਨ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਤੋਂ ਬਿਨਾਂ ਸ਼ਰਧਾਲੂਆਂ ਨੂੰ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਸਰਦ ਰੁੱਤ ਸੈਸ਼ਨ 'ਚ ਪੰਜਾਬ ਲਈ ਰਾਘਵ ਚੱਢਾ ਨੇ ਲਗਾਇਆ ਸੈਂਕੜਾ, 100 ਫ਼ੀਸਦੀ ਰਹੀ ਹਾਜ਼ਰੀ
ਇਸ ਸਾਲ ਦੀ ਸ਼ੁਰੂਆਤ 'ਚ ਹੀ ਵਾਪਰਿਆ ਸੀ ਹਾਦਸਾ
ਮਾਤਾ ਵੈਸ਼ਨੋ ਦੇਵੀ ਹਿੰਦੂ ਧਰਮ ਦਾ ਮੁੱਖ ਤੀਰਥ ਸਥਾਨ ਹੋਣ ਕਾਰਨ ਇੱਥੇ ਸ਼ਰਧਾਲੂਆਂ ਦੀ ਆਮਦ ਰਹਿੰਦੀ ਹੈ। ਜਨਵਰੀ 2022 ਵਿਚ ਇੱਥੇ ਭਾਰੀ ਭੀੜ ਸੀ, ਜਿਸ ਕਾਰਨ ਇੱਥੇ ਭਾਜੜ ਮਚ ਗਈ ਸੀ। ਜਨਵਰੀ 'ਚ ਮੰਦਰ 'ਚ ਭਾਜੜ ਮਚੀ ਸੀ, ਜਿਸ 'ਚ 12 ਸ਼ਰਧਾਲੂ ਮਾਰੇ ਗਏ ਸਨ। ਹਾਲਾਂਕਿ ਪਿਛਲੇ ਸਾਲ ਵੀ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਇਸ ਲਈ ਇਸ ਵਾਰ ਵੀ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਪ੍ਰਸ਼ਾਸਨ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।
ਰਾਹੁਲ ਬੋਲੇ- BJP-RRS ਦੇ ਨੇਤਾ ਮੇਰੇ ਗੁਰੂ ਹਨ, ਮੈਨੂੰ ਦੇ ਰਹੇ ਨੇ ਚੰਗੀ ਟ੍ਰੇਨਿੰਗ
NEXT STORY