ਨਵੀਂ ਦਿੱਲੀ/ਮੁੰਬਈ (ਏਜੰਸੀ)- ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਧਰਮਸ਼ਾਲਾ ਹਵਾਈ ਅੱਡਾ ਅਸਥਾਈ ਤੌਰ 'ਤੇ ਬੰਦ ਹੋਣ ਕਾਰਨ ਆਈ.ਪੀ.ਐੱਲ. ਟੀਮਾਂ ਦੀ ਯਾਤਰਾ ਦਾ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਨੇ ਉਥੇ ਖੇਡਣਾ ਹੈ। ਧਰਮਸ਼ਾਲਾ ਵਿਚ ਵੀਰਵਾਰ ਨੂੰ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲਸ ਦਾ ਮੈਚ ਹੋਣਾ ਹੈ। ਇਸ ਤੋਂ ਬਾਅਦ, 11 ਮਈ ਨੂੰ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਉੱਥੇ ਖੇਡਿਆ ਜਾਣਾ ਹੈ। ਧਰਮਸ਼ਾਲਾ ਪੰਜਾਬ ਕਿੰਗਜ਼ ਟੀਮ ਦਾ ਦੂਜਾ ਘਰੇਲੂ ਮੈਦਾਨ ਹੈ। ਪੰਜਾਬ ਟੀਮ ਨੂੰ ਇਸ ਸਮੇਂ ਯਾਤਰਾ ਸੰਬੰਧੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਉਹ ਇਸ ਹਫ਼ਤੇ ਦੇ ਅੰਤ ਤੱਕ ਉੱਥੇ ਹੀ ਰਹੇਗੀ।
ਇਹ ਵੀ ਪੜ੍ਹੋ: ਅਮਿਤ ਸ਼ਾਹ ਨੇ ਸੱਦ ਲਈ High level ਮੀਟਿੰਗ, ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀ ਲੈਣਗੇ ਹਿੱਸਾ
ਦਿੱਲੀ ਨੂੰ ਇਹ ਦੇਖਣਾ ਹੋਵੇਗਾ ਕਿ ਉਸਦੇ ਖਿਡਾਰੀ ਕਿਵੇਂ ਵਾਪਸ ਆਉਣਗੇ, ਜਿਨ੍ਹਾਂ ਨੇ ਐਤਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ ਵਿਰੁੱਧ ਖੇਡਣਾ ਹੈ। ਮੁੰਬਈ ਟੀਮ ਦਾ ਯਾਤਰਾ ਪ੍ਰੋਗਰਾਮ ਵੀ ਅਜੇ ਅਨਿਸ਼ਚਿਤ ਹੈ। ਬੀ.ਸੀ.ਸੀ.ਆਈ. ਦੇ ਇੱਕ ਸੂਤਰ ਨੇ ਮੁਤਾਬਕ, "ਇਸ ਸਮੇਂ ਸਭ ਕੁਝ ਅਨਿਸ਼ਚਿਤ ਹੈ। ਟੀਮਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਇਸ ਗੱਲ 'ਤੇ ਵੀ ਵਿਚਾਰ ਕਰ ਰਹੇ ਹਨ ਕਿ ਹਵਾਈ ਅੱਡਾ ਬੰਦ ਰਹਿਣ 'ਤੇ ਧਰਮਸ਼ਾਲਾ ਤੋਂ ਦਿੱਲੀ ਕਿਵੇਂ ਵਾਪਸ ਆਉਣਾ ਹੈ। ਦਿੱਲੀ ਕੈਪੀਟਲਸ ਲਈ ਇੱਕ ਵਿਕਲਪ ਬੱਸ ਰਾਹੀਂ ਵਾਪਸ ਆਉਣ ਦਾ ਹੈ ਪਰ ਸਿਰਫ਼ ਟੀਮਾਂ ਹੀ ਨਹੀਂ ਸਗੋਂ ਪ੍ਰਸਾਰਣ ਟੀਮ ਅਤੇ ਉਪਕਰਣ ਵੀ ਹਨ।" ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਥਾਵਾਂ 'ਤੇ ਮਿਜ਼ਾਈਲ ਹਮਲੇ ਕੀਤੇ। ਇਸ ਤੋਂ ਬਾਅਦ, ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਘੱਟੋ-ਘੱਟ 18 ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸ਼੍ਰੀਨਗਰ, ਜੇਹ, ਜੰਮੂ, ਅੰਮ੍ਰਿਤਸਰ, ਪਠਾਨਕੋਟ, ਚੰਡੀਗੜ੍ਹ, ਜੋਧਪੁਰ, ਜੈਸਲਮੇਰ, ਸ਼ਿਮਲਾ, ਧਰਮਸ਼ਾਲਾ ਅਤੇ ਜਾਮਨਗਰ ਸ਼ਾਮਲ ਹਨ।
ਇਹ ਵੀ ਪੜ੍ਹੋ: ਭਾਰਤੀ ਹਮਲਿਆਂ ਮਗਰੋਂ ਪਾਕਿਸਤਾਨ ਨੇ ਭਾਰਤੀ Charge d'Affaires ਨੂੰ ਕੀਤਾ ਤਲਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੀ ਰਾਸ਼ਟਰਪਤੀ ਮੁਰਮੂ ਨਾਲ ਅਹਿਮ ਮੁਲਾਕਾਤ
NEXT STORY