ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਚਾਰਜ ਡੀ ਅਫੇਅਰਜ਼ ਨੂੰ ਤਲਬ ਕੀਤਾ ਅਤੇ ਭਾਰਤੀ ਹਮਲਿਆਂ ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਇਆ। ਇੱਥੇ ਦੱਸ ਦੇਈਏ ਕਿ 'ਚਾਰਜ ਡੀ ਅਫੇਅਰਜ਼' ਇਕ ਡਿਲਪੋਮੈਟ ਹੁੰਦਾ ਹੈ ਜੋ ਰਾਜਦੂਤ ਦੀ ਗੈਰ-ਮੌਜੂਦਗੀ ਵਿਚ ਦੂਤਘਰ ਦੇ ਮਿਸ਼ਨ ਮੁਖੀ ਦੇ ਰੂਪ ਵਿਚ ਕੰਮ ਕਰਦਾ ਹੈ। ਪਹਿਲਗਾਮ ਹਮਲੇ ਮਗਰੋਂ ਭਾਰਤ ਨੇ ਆਪਣੇ ਡਿਲਪੋਮੈਟ ਨੂੰ ਵਾਪਸ ਸੱਦ ਲਿਆ ਸੀ ਅਤੇ ਹੁਣ ਚਾਰਜ ਡੀ ਅਫੇਅਰਜ਼ ਉਨ੍ਹਾਂ ਦਾ ਕੰਮ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ: 'ਆਪ੍ਰੇਸ਼ਨ ਸਿੰਦੂਰ': ਭਾਰਤ ਦੀ ਪਾਕਿ 'ਤੇ Air Strike ਮਗਰੋਂ ਬੋਲੇ ਸ਼ੁਭਮ ਦੇ ਪਿਤਾ, 'ਹੁਣ ਕਲੇਜੇ ਨੂੰ ਮਿਲੀ ਠੰਡਕ'
ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ, "ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਈ ਥਾਵਾਂ 'ਤੇ ਕੀਤੇ ਗਏ ਭਾਰਤੀ ਹਮਲਿਆਂ 'ਤੇ ਪਾਕਿਸਤਾਨ ਦਾ ਸਖ਼ਤ ਵਿਰੋਧ ਦਰਜ ਕਰਾਉਣ ਲਈ ਭਾਰਤੀ ਚਾਰਜ ਡੀ ਅਫੇਅਰਜ਼ ਨੂੰ ਅੱਜ ਵਿਦੇਸ਼ ਮੰਤਰਾਲਾ ਵਿੱਚ ਤਲਬ ਕੀਤਾ ਗਿਆ। ਭਾਰਤ ਦੀ ਹਮਲਾਵਰ ਕਾਰਵਾਈ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਸਪੱਸ਼ਟ ਉਲੰਘਣਾ ਹੈ। ਅਜਿਹੀਆਂ ਕਾਰਵਾਈਆਂ ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰ-ਰਾਜੀ ਸਬੰਧਾਂ ਨੂੰ ਨਿਯੰਤਰਿਤ ਕਰਨ ਵਾਲੇ ਸਥਾਪਿਤ ਨਿਯਮਾਂ ਦੀ ਉਲੰਘਣਾ ਹਨ।"
ਇਹ ਵੀ ਪੜ੍ਹੋ: 'ਆਪ੍ਰੇਸ਼ਨ ਸਿੰਦੂਰ' 'ਤੇ ਬੋਲੀ ਪਹਿਲਗਾਮ ਹਮਲੇ 'ਚ ਪਤੀ ਨੂੰ ਗੁਆਉਣ ਵਾਲੀ ਔਰਤ, 'ਮੈਂ ਬੱਸ ਇਸ ਦਾ ਹਿਸਾਬ ਚਾਹੁੰਦੀ ਹਾਂ'
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤੀ ਪੱਖ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਅਜਿਹਾ ਲਾਪਰਵਾਹੀ ਭਰਿਆ ਵਿਵਹਾਰ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ, ਜੋ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਹਨ, ਜਿਸ ਵਿੱਚ 26 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ: 'ਆਪ੍ਰੇਸ਼ਨ ਸਿੰਦੂਰ' 'ਤੇ ਟਰੰਪ ਦਾ ਪਹਿਲਾ ਬਿਆਨ, 'ਪਤਾ ਸੀ ਕੁੱਝ ਹੋਣ ਵਾਲਾ ਹੈ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਕੈਬਨਿਟ ਬੈਠਕ 'ਚ ਸੁਰੱਖਿਆ ਫ਼ੋਰਸਾਂ ਦੀ ਕਾਰਵਾਈ ਦੀ ਕੀਤੀ ਸ਼ਲਾਘਾ
NEXT STORY