ਧਰਮਸ਼ਾਲਾ– ਭਾਰਤ ਸਮੇਤ 26 ਦੇਸ਼ਾਂ ’ਚ ਰਹਿ ਰਹੇ ਤਿੱਬਤੀਆਂ ਨੇ ਐਤਵਾਰ ਨੂੰ ਧਰਮਸ਼ਾਲਾ ਸਥਿਤ ਨਿਰਵਾਸਿਤ ਸੰਸਦ ਦੀਆਂ ਆਮ ਚੋਣਾਂ ਆਖਰੀ ਪੜਾਅ ’ਚ ਵੋਟਿੰਗ ਕੀਤੀ। ਇਸ ਵੋਟਿੰਗ ਰਾਹੀਂ ਸਿਕਯੋਂਗ (ਪ੍ਰਧਾਨ) ਦੀ ਚੋਣ ਕੀਤੀ ਜਾਵੇਗੀ। ਤਿੱਬਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਅਧਿਕਾਰੀ ਵਾਂਗਡੁ ਸੇਰਿੰਗ ਨੇ ਕਿਹਾ ਕਿ ਵੋਟਰ ਤਿੱਬਤੀ ਪ੍ਰਸ਼ਾਸਨ (CTA) ਯਾਨੀ ਨਿਰਵਾਸਿਤ ਤਿੱਬਤੀ ਸੰਸਦ ਦੇ 45 ਮੈਂਬਰਾਂ ਦੀ ਚੋਣ ਕਰਨਗੇ।
ਭਾਰਤ ਸਮੇਤ ਦੁਨੀਆ ਭਰ ’ਚ ਲਗਭਗ 1.3 ਲੱਖ ਤਿੱਬਤੀ ਨਿਰਵਾਸਿਤ ਜੀਵਨ ਬਿਤਾ ਰਹੇ ਹਨ। ਤਿੱਬਤ ਦੀ ਨਿਰਵਾਸਿਤ ਸਰਕਾਰ 14 ਮਈ ਨੂੰ ਆਪਣੇ ਮੁਖੀ ਦੀ ਚੋਣ ਕਰੇਗੀ। ਵਾਂਗਡੁ ਸੇਰਿੰਗ ਨੇ ਕਿਹਾ ਕਿ ਸੀ.ਟੀ.ਏ. ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਦੋ ਉਮੀਦਵਾਰ ਪੇਂਪਾ ਸੇਰਿੰਗ ਅਤੇ ਓਕਾਤੰਗ ਕੇਲਸੰਗ ਦੋਰਜੀ ਮੈਦਾਨ ’ਚ ਹਨ।
ਪਿ੍ਰਅੰਕਾ ਗਾਂਧੀ ਨੇ ਸਿੱਖਿਆ ਮੰਤਰੀ ਨਿਸ਼ੰਕ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
NEXT STORY