ਬਦਾਊਂ— ਉੱਤਰ ਪ੍ਰਦੇਸ਼ ਦੇ ਬਦਾਊਂ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮੇਂਦਰ ਯਾਦਵ ਨੇ ਆਪਣੇ ਸਕੇ ਜੀਜੇ ਅਨੁਜੇਸ਼ ਪ੍ਰਤਾਪ ਸਿੰਘ ਵਲੋਂ ਭਾਜਪਾ ਦੀ ਮੈਂਬਰਤਾ ਗ੍ਰਹਿਣ ਕਰਨ ਤੋਂ ਬਾਅਦ ਆਪਣੇ ਸਾਰੇ ਰਿਸ਼ਤੇ ਤੋੜ ਲਏ ਹਨ। ਸੰਸਦ ਮੈਂਬਰ ਧਰਮੇਂਦਰ ਯਾਦਵ ਨੇ ਅਜੁਨੇਸ਼ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਆਪਣੇ ਨਾਂ ਨਾਲ ਜੋੜੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਇਕ ਪੱਤਰ ਜਾਰੀ ਕੀਤਾ।
ਧਰਮੇਂਦਰ ਯਾਦਵ ਨੇ ਲਿਖਿਆ,''ਮੀਡੀਆ ਦੇ ਮਾਧਿਅਮ ਨਾਲ ਮੈਨੂੰ ਪਤਾ ਲੱਗਾ ਕਿ ਅਨੁਜੇਸ਼ ਪ੍ਰਤਾਪ ਸਿੰਘ, ਵਾਸੀ-ਭਾਰੌਲ, ਜਨਪਦ ਫਿਰੋਜ਼ਾਬਾਦ ਤੋਂ 24 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋ ਗਏ ਹਨ। ਮੀਡੀਆ ਨੇ ਉਨ੍ਹਾਂ ਨੂੰ ਮੇਰੇ ਜੀਜੇ ਦੇ ਰੂਪ 'ਚ ਪੇਸ਼ ਕਰ ਕੇ ਸੁਰਖੀਆਂ ਬਣਾਈਆਂ ਹਨ। ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਭਾਜਪਾ ਦੇ ਕਿਸੇ ਵੀ ਨੇਤਾ ਨਾਲ ਮੇਰਾ ਕਦੇ ਵੀ ਕੋਈ ਸੰਬੰਧ ਨਹੀਂ ਹੋ ਸਕਦਾ। ਅਜੁਨੇਸ਼ ਪ੍ਰਤਾਪ ਸਿੰਘ ਨਾਲ ਵੀ ਮੇਰਾ ਹੁਣ ਕੋਈ ਸੰਬੰਧ ਨਹੀਂ ਹੈ।'' ਉਨ੍ਹਾਂ ਨੇ ਕਿਹਾ,''ਭਾਜਪਾ ਮੀਡੀਆ ਨੇ ਉਨ੍ਹਾਂ ਨੂੰ ਮੇਰੇ ਜੀਜੇ ਦੇ ਰੂਪ 'ਚ ਪੇਸ਼ ਕੀਤਾ। ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਮੇਰਾ ਜੀਜਾ ਹੈ ਪਰ ਜਦੋਂ ਇਹ ਸਮਾਜਵਾਦੀ ਪਾਰਟੀ ਵਿਰੁੱਧ ਇਸ ਤਰ੍ਹਾਂ ਦੀ ਗਤੀਵਿਧੀ ਕਰ ਰਹੇ ਹਨ ਤਾਂ ਮੇਰੇ ਨਾਂ ਦੀ ਗਲਤ ਵਰਤੋਂ ਨਾ ਹੋਵੇ। ਇਸੇ ਕਾਰਨ ਮੈਂ ਕੋਈ ਰਿਸ਼ਤਾ ਨਹੀਂ ਰੱਖ ਰਿਹਾ ਹਾਂ।''
ਅਨੁਜੇਸ਼ ਪ੍ਰਤਾਪ ਸਿੰਘ ਨੇ ਕਿਹਾ,''ਹੁਣ ਉਹ ਨਹੀਂ ਮੰਨ ਰਹੇ ਹਨ ਤਾਂ ਨਹੀਂ ਹਾਂ ਜੀਜਾ। ਕੀ ਕੀਤਾ ਜਾ ਸਕਦਾ ਹੈ? ਉਹ ਸੰਸਦ ਮੈਂਬਰ ਹਨ, ਮੈਂ ਉਨ੍ਹਾਂ ਲਈ ਕੁਝ ਨਹੀਂ ਕਹਾਂਗਾ। ਨਵਲ ਕਿਸ਼ੋਰ ਦੀ ਪਤਨੀ ਸੰਸਦ ਮੈਂਬਰ ਜੀ ਵਿਰੁੱਧ ਚੋਣਾਂ ਲੜ ਰਹੀ ਹੈ, ਕੀ ਉਨ੍ਹਾਂ ਨੇ ਆਪਣੀ ਪਤਨੀ ਛੱਡ ਦਿੱਤੀ ਹੈ?''
ਇਨੈਲੋ ਨੂੰ ਝਟਕਾ, ਵਿਧਾਇਕ ਕੇਹਰ ਸਿੰਘ ਨੇ ਫੜੀ ਭਾਜਪਾ ਦੀ ਬਾਂਹ
NEXT STORY