ਨੈਸ਼ਨਲ ਡੈਸਕ- ਪੁਣੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 83 ਸਾਲਾ ਰਿਟਾਇਰਡ ਸਰਕਾਰੀ ਅਫਸਰ ਨੇ “ਡਿਜੀਟਲ ਅਰੇਸਟ” ਨਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਲਗਭਗ 1.2 ਕਰੋੜ ਰੁਪਏ ਗੁਆ ਬੈਠੇ। ਇਸ ਘਟਨਾ ਦੇ ਸਿਰਫ਼ ਇਕ ਮਹੀਨੇ ਬਾਅਦ ਹੀ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਧੋਖਾਧੜੀ ਦਾ ਤਰੀਕਾ
ਸਾਈਬਰ ਪੁਲਸ ਅਧਿਕਾਰੀਆਂ ਦੇ ਅਨੁਸਾਰ, ਕੁਝ ਜਾਲਸਾਜਾਂ ਨੇ ਆਪਣੇ ਆਪ ਨੂੰ ਪੁਲਸ ਅਤੇ ਸੀਬੀਆਈ ਅਫਸਰ ਦੱਸਿਆ ਅਤੇ ਬਜ਼ੁਰਗ ਜੋੜੇ ਨੂੰ ਇਹ ਕਹਿ ਕੇ ਡਰਾਇਆ ਕਿ ਉਨ੍ਹਾਂ ਦਾ ਨਾਮ ਇਕ ਵੱਡੇ ਮਨੀ ਲਾਂਡਰਿੰਗ ਕੇਸ ਨਾਲ ਜੁੜਿਆ ਹੈ। ਅਗਸਤ ਮਹੀਨੇ 'ਚ ਬਜ਼ੁਰਗ ਵਿਅਕਤੀ ਨੂੰ ਇਕ ਅਣਜਾਣ ਕਾਲ ਆਈ ਜਿਸ 'ਚ ਕਾਲਰ ਨੇ ਆਪਣੇ ਆਪ ਨੂੰ ਕੋਲਾਬਾ ਪੁਲਸ ਥਾਣੇ ਦਾ ਅਫਸਰ ਦੱਸਿਆ। ਉਸ ਨੇ ਕਿਹਾ ਕਿ ਉਨ੍ਹਾਂ ਦਾ ਨਾਮ “ਨਰੇਸ਼ ਗੋਇਲ ਮਨੀ ਲਾਂਡਰਿੰਗ ਕੇਸ” 'ਚ ਆਇਆ ਹੈ। ਇਸ ਤੋਂ ਬਾਅਦ ਇਕ ਵੀਡੀਓ ਕਾਲ ਕੀਤੀ ਗਈ ਜਿਸ 'ਚ ਦੋ ਜਾਲਸਾਜਾਂ ਨੇ ਆਪਣੇ ਆਪ ਨੂੰ ਆਈਪੀਐੱਸ ਅਫਸਰ ਵਿਜੈ ਖੰਨਾ ਅਤੇ ਸੀਬੀਆਈ ਅਫਸਰ ਦਯਾ ਨਾਇਕ ਦੱਸਿਆ। ਉਨ੍ਹਾਂ ਨੇ ਬਜ਼ੁਰਗ ਅਤੇ ਉਨ੍ਹਾਂ ਦੀ ਪਤਨੀ ਨੂੰ ਇਹ ਕਹਿ ਕੇ ਡਰਾਇਆ ਕਿ ਜੇ ਉਹ ਸਹਿਯੋਗ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
“ਡਿਜੀਟਲ ਅਰੇਸਟ” ਦਾ ਡਰਾਮਾ
ਜਾਲਸਾਜਾਂ ਨੇ ਉਨ੍ਹਾਂ ਨੂੰ ਘੰਟਿਆਂ ਤੱਕ ਵੀਡੀਓ ਕਾਲ ’ਤੇ ਰੱਖਿਆ ਅਤੇ ਕਿਹਾ ਕਿ ਹੁਣ ਉਹ “ਡਿਜੀਟਲ ਅਰੈਸਟ” ਹੇਠ ਹਨ। ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਦੇ ਨਾਂ ’ਤੇ ਠੱਗਾਂ ਨੇ ਉਨ੍ਹਾਂ ਤੋਂ 16 ਅਗਸਤ ਤੋਂ 17 ਸਤੰਬਰ ਤੱਕ ਕਈ ਖਾਤਿਆਂ ਵਿੱਚ 1.19 ਕਰੋੜ ਰੁਪਏ ਟਰਾਂਸਫਰ ਕਰਵਾ ਲਏ। ਜਾਲਸਾਜਾਂ ਨੇ ਕਿਹਾ ਕਿ ਇਹ ਰਕਮ “ਵੈਰੀਫਿਕੇਸ਼ਨ” ਲਈ ਹੈ ਅਤੇ ਬਾਅਦ 'ਚ ਵਾਪਸ ਕਰ ਦਿੱਤੀ ਜਾਵੇਗੀ।
ਮੌਤ ਤੇ ਸ਼ਿਕਾਇਤ
ਇਸ ਮਨੋਵਿਗਿਆਨਕ ਤਣਾਅ ਤੋਂ ਬਾਅਦ ਬਜ਼ੁਰਗ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਅਤੇ ਦਿਹਾਂਤ ਹੋ ਗਿਆ। ਇਕ ਹਫ਼ਤੇ ਬਾਅਦ ਉਨ੍ਹਾਂ ਦੀ ਪਤਨੀ ਨੇ ਸਾਈਬਰ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਾਈ।
ਪੁਲਸ ਦੀ ਜਾਂਚ ਜਾਰੀ
ਪੁਲਸ ਨੇ ਧੋਖਾਧੜੀ ਦੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬਜ਼ੁਰਗ ਦੀ ਮੌਤ ਨੂੰ ਸਿੱਧੇ ਤੌਰ ’ਤੇ ਧੋਖਾਧੜੀ ਨਾਲ ਨਹੀਂ ਜੋੜਿਆ ਜਾ ਸਕਦਾ, ਪਰ ਇਹ ਮਾਮਲਾ ਇਸ ਗੱਲ ਦਾ ਉਦਾਹਰਣ ਹੈ ਕਿ ਕਿਵੇਂ “ਡਰ ਅਤੇ ਝੂਠੇ ਕਾਨੂੰਨੀ ਦਾਅਵਿਆਂ” ਨਾਲ ਜਾਲਸਾਜ ਲੋਕਾਂ ਦੀ ਜਿੰਦਗੀ ਤਬਾਹ ਕਰ ਰਹੇ ਹਨ। ਪੁਲਸ ਅਪੀਲ: ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਆਪਣੇ ਆਪ ਨੂੰ ਪੁਲਸ ਜਾਂ ਸੀਬੀਆਈ ਅਫਸਰ ਦੱਸ ਕੇ ਪੈਸੇ ਮੰਗੇ ਜਾਂ ਖਾਤੇ ਦੀ ਜਾਂਚ ਦੀ ਗੱਲ ਕਰੇ, ਤਾਂ ਤੁਰੰਤ ਸਾਈਬਰ ਪੁਲਸ ਥਾਣੇ ਆਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਤਾਜ਼ਿਕਿਸਤਾਨ ਦਾ ਆਇਨੀ ਏਅਰਬੇਸ ਕੀਤਾ ਖਾਲੀ, 4 ਸਾਲ ਪਹਿਲਾਂ ਹੀ ਖ਼ਤਮ ਹੋ ਗਿਆ ਸੀ ਸਮਝੌਤਾ
NEXT STORY