ਨੈਸ਼ਨਲ ਡੈਸਕ- ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਵੀਰਵਾਰ ਨੂੰ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਦੋ ਸਰਕਾਰੀ ਕਰਮਚਾਰੀਆਂ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ। ਇਹ ਕਾਰਵਾਈ ਆਰਟੀਕਲ 311 ਤਹਿਤ ਕੀਤੀ ਗਈ ਹੈ, ਜੋ ਅੱਤਵਾਦ ਵਿਰੁੱਧ ਪ੍ਰਸ਼ਾਸਨ ਦੀ ਜ਼ੀਰੋ-ਟੋਲਰੈਂਸ ਨੀਤੀ ਦੀ ਨੂੰ ਦਰਸਾਉਂਦੀ ਹੈ।
ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਰਖਾਸਤ ਕੀਤੇ ਗਏ ਕਰਮਚਾਰੀਆਂ ਵਿੱਚ ਸਿੱਖਿਆ ਵਿਭਾਗ ਦਾ ਅਧਿਆਪਕ, ਗੁਲਾਮ ਹੁਸੈਨ ਸ਼ਾਮਲ ਹੈ। ਉਸ 'ਤੇ ਲਸ਼ਕਰ-ਏ-ਤੋਇਬਾ (LeT) ਲਈ ਓਵਰ ਗਰਾਊਂਡ ਵਰਕਰ (OGW) ਵਜੋਂ ਕੰਮ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ, ਉਸ 'ਤੇ ਰਿਆਸੀ ਜ਼ਿਲ੍ਹੇ ਵਿੱਚ ਅੱਤਵਾਦੀਆਂ ਨਾਲ ਸਬੰਧ ਰੱਖਣ ਅਤੇ ਭਰਤੀ ਤੇ ਫੰਡਿੰਗ ਦੀ ਸਹੂਲਤ ਦੇਣ ਦੇ ਦੋਸ਼ ਹਨ।
ਇਹ ਵੀ ਪੜ੍ਹੋ- ਜੰਗਬੰਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ! 104 ਲੋਕਾਂ ਦੀ ਮੌਤ, ਸੈਂਕੜੇ ਹੋਰ ਜ਼ਖ਼ਮੀ
ਦੂਸਰਾ ਵਿਅਕਤੀ ਜਿਸ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ, ਉਹ ਮਾਜਿਦ ਇਕਬਾਲ ਡਾਰ ਹੈ, ਜੋ ਕਿ ਇੱਕ ਅਧਿਆਪਕ ਅਤੇ ਸਾਬਕਾ ਲੈਬ ਅਸਿਸਟੈਂਟ ਹੈ। ਉਸ 'ਤੇ ਨਾਰਕੋ-ਅੱਤਵਾਦ (ਨਸ਼ਿਆਂ ਰਾਹੀਂ ਅੱਤਵਾਦ), ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਅਤੇ ਨਸ਼ੀਲੇ ਪਦਾਰਥਾਂ ਦੇ ਪੈਸੇ ਰਾਹੀਂ ਅੱਤਵਾਦੀ ਫੰਡਿੰਗ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਉਸਦੇ ਰਾਜੌਰੀ ਵਿੱਚ ਆਈ.ਈ.ਡੀ. (IED) ਸਾਜ਼ਿਸ਼ਾਂ ਨਾਲ ਵੀ ਸਬੰਧ ਹਨ, ਅਤੇ ਇੱਥੋਂ ਤੱਕ ਕਿ ਹਿਰਾਸਤ ਦੌਰਾਨ ਵੀ ਉਸਨੇ ਵਿਨਾਸ਼ਕਾਰੀ ਗਤੀਵਿਧੀਆਂ ਜਾਰੀ ਰੱਖੀਆਂ।
ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ, ਮਨੋਜ ਸਿਨਹਾ ਨੇ ਹੁਣ ਤੱਕ ਕਈ ਅਜਿਹੇ ਵਿਅਕਤੀਆਂ ਨੂੰ ਬਰਖਾਸਤ ਕੀਤਾ ਹੈ ਜੋ ਅੱਤਵਾਦੀ ਲਿੰਕਾਂ ਵਿੱਚ ਸ਼ਾਮਲ ਪਾਏ ਗਏ ਹਨ। ਇਹ ਕਾਰਵਾਈ ਢੁਕਵੇਂ ਅਤੇ ਪੱਕੇ ਸਬੂਤ ਮਿਲਣ ਤੋਂ ਬਾਅਦ ਕੀਤੀ ਜਾਂਦੀ ਹੈ ਕਿ ਅਜਿਹੇ ਵਿਅਕਤੀ ਦਾ ਸਿਵਲ ਕਰਮਚਾਰੀ ਵਜੋਂ ਜਾਰੀ ਰਹਿਣਾ ਰਾਜ ਦੀ ਸੁਰੱਖਿਆ ਲਈ ਖ਼ਤਰਾ ਹੈ।
ਇਹ ਵੀ ਪੜ੍ਹੋ- 'ਸ਼ੁਰੂ ਕਰੋ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ..!', ਟਰੰਪ ਦੇ ਆਦੇਸ਼ ਨਾਲ ਦੁਨੀਆ ਭਰ 'ਚ ਮਚੀ ਤੜਥੱਲੀ
ਘਰੋਂ ਨਿਕਲਿਆ ਜਵਾਨ ਪੁੱਤ ਨਾ ਮੁੜਿਆ ਵਾਪਸ, ਸਵੇਰੇ ਹਾਲ ਦੇਖ ਮਾਪਿਆਂ ਦੀਆਂ ਨਿਕਲੀਆਂ ਚੀਕਾਂ
NEXT STORY