ਨਵੀਂ ਦਿੱਲੀ— ਕੁੱਲੂ ਦੇ ਧਰੋਹਰ ਪਿੰਡ ਨੱਗਰ ਦੇ ਨਿਵਾਸੀ ਅੱਜਕਲ ਦੂਸ਼ਿਤ ਪਾਣੀ ਪੀਣ ਨੂੰ ਮਜ਼ਬੂਰ ਹਨ। ਇਸ ਨਾਲ ਇਲਾਕੇ 'ਚ ਬੀਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸਿੰਚਾਈ ਅਤੇ ਜਨ ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਫਿਲਟਰ ਪਾਣੀ ਉਪਲਬਧ ਕਰਵਾਉਣ ਲਈ ਨੱਗਰ ਪਿੰਡ ਦੇ ਝੀੜੀ ਨਾਲੇ 'ਚ ਇਕ ਟੈਂਕ ਬਣਾਇਆ ਗਿਆ ਹੈ ਪਰ ਉਸ ਟੈਂਕ ਨੂੰ ਉਪਰੋਂ ਖੁਲ੍ਹਾ ਹੀ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਉਸ ਟੈਂਕ 'ਚ ਕੂੜਾ-ਕਰਕਟ ਤਾਂ ਪੈ ਹੀ ਰਿਹਾ ਹੈ ਨਾਲ ਹੀ ਬਾਂਦਰ ਵੀ ਦਾਖਲ ਹੋ ਰਹੇ ਹਨ। ਦਿਨ ਦੇ ਸਮੇਂ ਬਾਂਦਰ ਉਸ ਟੈਂਕ 'ਚ ਨਹਾ ਕੇ ਤਰੋਤਾਜ਼ਾ ਹੋ ਰਹੇ ਹਨ। ਇਸੇ ਟੈਂਕ ਤੋਂ ਪਿੰਡ ਵਿਚ ਪੀਣ ਦੇ ਪਾਣੀ ਦੀ ਸਪਲਾਈ ਵੀ ਹੋ ਰਹੀ ਹੈ। ਇਸ ਵਾਟਰ ਫਿਲਟਰ ਟੈਂਕ ਨੂੰ ਬਣੇ ਹੋਏ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਲੰਘ ਚੁੱਕਿਆ ਹੈ ਪਰ ਵਿਭਾਗ ਦੁਆਰਾ ਅੱਜ ਤਕ ਇਸ ਨੂੰ ਉਪਰੋਂ ਬੰਦ ਕਰਨ ਦਾ ਸਮਾਂ ਨਹੀਂ ਲੱਗ ਪਾ ਰਿਹਾ। ਕੁਝ ਦਿਨ ਪਹਿਲਾਂ ਕਰਜਾਂ 'ਚ ਵੀ ਟੈਂਕ 'ਚੋਂ ਬਾਂਦਰ ਦੀ ਲਾਸ਼ ਮਿਲੀ ਸੀ।
ਜਲਦ ਕੀਤਾ ਜਾਵੇ ਸਮੱਸਿਆ ਨੂੰ ਹੱਲ
ਨੱਗਰ ਪਿੰਡ ਦੇ ਸਥਾਨਕ ਨਿਵਾਸੀ ਯਸ਼ਪਾਲ, ਸੂਰਜ, ਪੰਕਜ, ਕਰਮ ਚੰਦ, ਰਾਕੇਸ਼ ਅਤੇ ਸੰਜੇ ਸਹਿਤ ਹੋਰ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕਾਫੀ ਦੇਰ ਵਿਭਾਗ ਤੋਂ ਵਾਟਰ ਫਿਲਟਰ ਟੈਂਕ ਲਈ ਮੰਗ ਕਰਦੇ ਰਹੇ। ਕਈ ਸਾਲਾਂ ਦੇ ਬਾਅਦ ਟੈਂਕ ਬਣ ਪਾਇਆ ਫਿਰ ਜਦੋਂ ਇਹ ਤਿਆਰ ਹੋ ਗਿਆ ਹੈ ਪਰ ਇਸ ਦੇ ਉਪਰ ਕੋਈ ਜਾਲੀ ਜਾਂ ਉਸ ਨੂੰ ਢੱਕਣ ਲਈ ਕੋਈ ਵਿਵਸਥਾ ਨਹੀਂ ਹੈ। ਜਿਸ ਕਾਰਨ ਅੱਜਕਲ ਜ਼ਿਆਦਾ ਗਰਮੀ ਹੋਣ ਕਾਰਨ ਉਸ ਟੈਂਕ 'ਚ ਬਾਂਦਰ ਨਹਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀ ਸਥਿਤੀ 'ਚ ਪੂਰੇ ਪਿੰਡ 'ਚ ਇਸ ਦੂਸ਼ਿਤ ਪਾਣੀ ਨੂੰ ਪੀਣ ਨਾਲ ਕੋਈ ਵੀ ਬੀਮਾਰੀ ਫੈਲ ਸਕਦੀ ਹੈ। ਉਨ੍ਹਾਂ ਨੇ ਵਿਭਾਗ ਤੋਂ ਇਹ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਟੈਂਕ ਨੂੰ ਉਪਰੋਂ ਬੰਦ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਸਾਫ ਪਾਣੀ ਮਿਲ ਸਕੇ।
ਊਨਾ ਕਾਲਜ ਦੇ ਸਾਹਮਣੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
NEXT STORY