ਨੈਸ਼ਨਲ ਡੈਸਕ- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬੈਰਾਗੀਵਾਲਾ ਪਿੰਡ 'ਚ ਖੇਤਾਂ ਨੂੰ ਪਾਣੀ ਲਾਉਣ ਪਿੱਛੇ ਹੋਏ ਵਿਵਾਦ ਤੋਂ ਬਾਅਦ ਭਾਜਪਾ ਦੇ ਇੱਕ 44 ਸਾਲਾ ਸਥਾਨਕ ਆਗੂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਹਮਲੇ 'ਚ ਉਨ੍ਹਾਂ ਦੇ ਪਰਿਵਾਰ ਦੇ 3 ਹੋਰ ਮੈਂਬਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਵਿਨੋਦ ਵਜੋਂ ਹੋਈ ਹੈ, ਜੋ ਭਾਜਪਾ ਦੇ ਵਰਕਰ ਸਨ। ਸ਼ਨੀਵਾਰ ਸ਼ਾਮ 6:00 ਤੋਂ 6:30 ਵਜੇ ਦੇ ਵਿਚਕਾਰ, ਵਿਨੋਦ ਦਾ ਆਪਣੇ ਹੀ ਪਿੰਡ ਦੇ ਇਮਤਿਆਜ਼ ਨਾਮਕ ਵਿਅਕਤੀ ਨਾਲ ਪਾਣੀ ਦੀ ਵਾਰੀ ਨੂੰ ਲੈ ਕੇ ਝਗੜਾ ਹੋਇਆ ਸੀ।
ਇਸ ਵਿਵਾਦ ਮਗਰੋਂ 40 ਦੇ ਕਰੀਬ ਲੋਕਾਂ ਨੇ ਡਾਂਗਾਂ-ਸੋਟਿਆਂ ਨਾਲ ਵਿਨੋਦ ਦੇ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਿਰ 'ਤੇ ਹਮਲੇ ਮਗਰੋਂ ਵਿਨੋਦ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਭਰਾ ਅਸ਼ੋਕ ਤੇ ਰਾਜੇਸ਼ ਅਤੇ ਭਰਜਾਈ ਸੁਸ਼ਮਾ ਗੰਭੀਰ ਜ਼ਖ਼ਮੀ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
ਇਹ ਵੀ ਪੜ੍ਹੋ- ਰੋਮਾਨੀਆ 'ਚ ਭਾਰਤੀ ਨੌਜਵਾਨ ਨੇ ਕੀਤਾ ਦਲੇਰੀ ਵਾਲਾ ਕੰਮ ! Impress ਹੋ ਕੇ ਸਰਕਾਰ ਨੇ ਦਿੱਤੀ PR
ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਸੱਜੇ-ਪੱਖੀ ਸੰਗਠਨਾਂ ਦੇ ਕਾਰਕੁੰਨਾਂ ਨੇ ਮੁਲਜ਼ਮਾਂ ਦੇ ਘਰਾਂ 'ਤੇ ਪੱਥਰਬਾਜ਼ੀ ਕੀਤੀ ਅਤੇ ਭੰਨਤੋੜ ਕੀਤੀ। ਹਾਲਾਤਾਂ ਨੂੰ ਕਾਬੂ 'ਚ ਕਰਨ ਲਈ ਪਿੰਡ 'ਚ ਭਾਰੀ ਪੁਲਸ ਫੋਰਸ ਅਤੇ ਪੀ.ਏ.ਸੀ. ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਦੇ ਕਥਿਤ 'ਗੈਰ-ਕਾਨੂੰਨੀ' ਨਿਰਮਾਣਾਂ 'ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਢਾਹ ਦਿੱਤਾ, ਜਿਸ ਦੌਰਾਨ ਉੱਥੇ ਮੌਜੂਦ ਭੀੜ ਨੇ "ਜੈ ਸ਼੍ਰੀ ਰਾਮ" ਦੇ ਨਾਅਰੇ ਵੀ ਲਗਾਏ।
ਵਿਨੋਦ ਦੇ ਭਰਾ ਅਸ਼ੋਕ ਦੀ ਸ਼ਿਕਾਇਤ 'ਤੇ ਪੁਲਸ ਨੇ 12 ਨਾਮਜ਼ਦ ਅਤੇ 30 ਤੋਂ 35 ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਅਤੇ ਦੰਗਾ ਭੜਕਾਉਣ ਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਨਾਮਜ਼ਦ ਮੁਲਜ਼ਮਾਂ ਵਿੱਚ ਰੱਜ਼ਾਕ, ਇਮਤਿਆਜ਼, ਅਮਨ, ਯੂਨਸ, ਸ਼ਾਹਬਾਜ਼, ਸ਼ਰਾਫਤ ਅਲੀ, ਮਾਸੂਮ, ਆਦਿਲ, ਸ਼ਮੂਨ, ਸਲਮਾਨ, ਜਾਵੇਦ ਅਤੇ ਇੰਤਜ਼ਾਰ ਸ਼ਾਮਲ ਹਨ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਇਕ ਹੋਰ ਘਰਵਾਲੀ ! ਆਪਣੇ ਹੀ ਪਤੀ ਦਾ ਕਰ 'ਤਾ ਕਤਲ
NEXT STORY