ਚਮੋਲੀ- ਉੱਤਰਾਖੰਡ ਦੇ ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਹਿਮਾਂਸ਼ੁ ਖੁਰਾਨਾ ਨੇ ਆਮ ਸ਼ਰਧਾਲੂ ਬਣ ਕੇ ਬਦਰੀਨਾਥ 'ਚ ਦਰਸ਼ਨ ਪਥ 'ਤੇ ਟੋਕਨ ਲੈ ਕੇ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕੀਤੇ ਅਤੇ ਲਾਈਨ 'ਚ ਲੱਗ ਕੇ ਦਰਸ਼ਨ ਲਈ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਾਇਨੇਜ, ਬਿਜਲੀ, ਪਾਣੀ, ਪਖਾਨੇ ਆਦਿ ਦੇ ਮੁੱਢਲੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਦਰਸ਼ਨ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਯਾਤਰਾ ਵਿਵਸਥਾਵਾਂ ਦਾ ਭੌਤਿਕ ਨਿਰੀਖਣ ਕਰਕੇ ਜੋ ਕਮੀਆਂ ਪਾਈਆਂ, ਉਨ੍ਹਾਂ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ। ਉਹ ਬਿਨਾਂ ਸਰਕਾਰੀ ਵਾਹਨ ਦੇ ਬਦਰੀਨਾਥ ਪਹੁੰਚੇ ਅਤੇ ਨਾ ਹੀ ਆਪਣਾ ਪ੍ਰੋਗਰਾਮ ਕਿਸੇ ਨੂੰ ਦੱਸਿਆ। ਇਸ ਲਈ ਕਿਸੇ ਨੂੰ ਉਨ੍ਹਾਂ ਦੇ ਬਦਰੀਨਾਥ ਆਉਣ ਅਤੇ ਦਰਸ਼ਨ ਦੀ ਭਨਕ ਤਕ ਨਹੀਂ ਲੱਗੀ। ਖੁਰਾਨਾ ਨੇ ਬਦਰੀਨਾਥ ਧਾਮ 'ਚ ਨਵੀਨ ਕਿਊ ਮੈਨੇਜਮੈਂਟ ਸਿਸਟਮ ਅਧੀਨ ਟੋਕਨ ਪ੍ਰਾਪਤ ਕਰਕੇ ਦਰਸ਼ਨ ਕੀਤੇ।
ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਆਮਤੌਰ 'ਤੇ ਜਦੋਂ ਨਿਰੀਖਣ ਹੁੰਦਾ ਹੈ, ਉਸ ਸਮੇਂ ਵਿਵਸਥਾ 'ਚ ਮੌਜੂਦ ਕੁਝ ਖਾਮੀਆਂ ਨਜ਼ਰ ਨਹੀਂ ਆਉਂਦੀਆਂ। ਇਸ ਲਈ ਉਨ੍ਹਾਂ ਨੇ ਇਕ ਸ਼ਰਧਾਲੂ ਬਣ ਕੇ ਯਾਤਰਾ ਵਿਵਸਥਾਵਾਂ ਦਾ ਖ਼ੁਦ ਅਨੁਭਵ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਨੁਭਵ ਭਵਿੱਖ 'ਚ ਯਾਤਰਾ ਨੂੰ ਸ਼ਰਧਾਲੂਆਂ ਲਈ ਸੁਖਾਲਾ ਬਣਾਉਣ ਦੇ ਯਤਰਾਂ 'ਚ ਮਦਦਗਾਰ ਹੋਵੇਗਾ।
WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ COVID-19
NEXT STORY