ਇਲਾਹਾਬਾਦ— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲੇ 'ਚ ਡਾਕਟਰ ਦੀ ਲਾਪਰਵਾਹੀ ਦਾ ਇਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪ੍ਰਾਈਵੇਟ ਹਸਪਤਾਲ ਦੇ ਇਕ ਡਾਕਟਰ ਦੌਰਾਨ ਔਰਤ ਦੇ ਪੇਟ 'ਚ ਕੈਂਚੀ ਛੱਡ ਦਿੱਤੀ ਗਈ। ਜਿਸ ਕਾਰਨ ਔਰਤ ਦੇ ਸਰੀਰ 'ਚ ਇੰਫੈਕਸ਼ਨ ਹੋ ਗਿਆ ਅਤੇ ਅਪਰੇਸ਼ਨ ਦੇ 15 ਦਿਨ ਬਾਅਦ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਾਮਲਾ ਇਲਾਹਾਬਾਦ ਤੋਂ ਲੱਗਭਗ 35 ਕਿਲੋ ਦੂਰ ਮਊਆਈਮਾ ਇਲਾਕੇ ਦੇ ਪ੍ਰਾਈਵੇਟ ਚਾਈਲਡ ਹਸਪਤਾਲ ਦਾ ਹੈ। ਜਿਥੇ ਸੰਧਿਆ ਨਾਮ ਦੀ ਇਕ ਔਰਤ ਨੂੰ ਡਿਲਿਵਰੀ ਲਈ ਭਰਤੀ ਕਰਵਾਇਆ ਗਿਆ ਸੀ। ਔਰਤ ਦੀ ਡਿਲਿਵਰੀ ਲਈ ਉਸ ਦਾ ਅਪਰੇਸ਼ਨ ਕੀਤਾ ਗਿਆ। ਇਸ ਦੌਰਾਨ ਡਾਕਟਰ ਨੇ ਲਾਪਰਵਾਹੀ ਵਰਤਦੇ ਕਰਦੇ ਹੋਏ ਔਰਤ ਦੇ ਪੇਟ 'ਚ ਕੈਂਚੀ ਛੱਡ ਦਿੱਤੀ। ਇਸ ਤੋਂ ਬਾਅਦ ਔਰਤ ਨੂੰ ਪੇਟ ਦਰਦ ਦੀ ਸ਼ਿਕਾਇਤ ਰਹਿਣ ਲੱਗੀ, ਜਿਸ ਤੋਂ ਬਾਅਦ ਉਸ ਦਾ ਅਲਟਰਾਸਾਊਂਡ ਕਰਵਾਇਆ ਗਿਆ। ਜਿਸ 'ਚ ਖੁਲਾਸਾ ਹੋਇਆ ਕਿ ਅਪਰੇਸ਼ਨ ਦੌਰਾਨ ਉਸ ਦੇ ਪੇਟ 'ਚ ਕੈਂਚੀ ਰਹਿ ਗਈ ਹੈ।
ਜਿਵੇਂ ਹੀ ਰਿਪੋਰਟ 'ਚ ਇਸ ਗੱਲ ਦਾ ਪਤਾ ਲੱਗਿਆ ਤਾਂ ਡਾਕਟਰ ਨੇ ਔਰਤ ਦਾ ਦੁਬਾਰਾ ਅਪਰੇਸ਼ਨ ਕਰਕੇ ਕੈਂਚੀ ਬਾਹਰ ਕੱਢੀ, ਪਰ ਇਸ ਅਪਰੇਸ਼ਨ ਤੋਂ ਬਾਅਦ ਔਰਤ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਡਾਕਟਰਾਂ ਦੀ ਇਸ ਲਾਪਰਵਾਹੀ 'ਤੇ ਔਰਤ ਦੇ ਘਰਦੇ ਭੜਕ ਗਏ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਦੋਸ਼ੀ ਡਾਕਟਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਡਾਕਟਰਾਂ ਖਿਲਾਫ ਕੇਸ ਦਰਜ ਕਰਦੇ ਹੋਏ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ 'ਚ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਲਟਰਾਸਾਉਂਡ ਦੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂ. ਪੀ. ਦੇ ਡਿਪਟੀ ਸੀ. ਐੈੱਮ. ਕੇਸ਼ਵ ਮੌਰਯ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ 'ਚ ਡਾਕਟਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੂੰ ਮਿਲੇ ਪੀੜਤ ਮਾਂ ਅਤੇ ਪਿੰਡ ਵਾਲੇ, ਹੁਣ ਐੱਸ.ਆਈ.ਟੀ. ਕਰੇਗੀ ਤਿੰਨ ਮਾਸੂਮਾਂ ਦੇ ਕਤਲ ਦੀ ਜਾਂਚ
NEXT STORY