ਸਿਰਮੌਰ—ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ 'ਚ ਚੂੜਾਧਾਰ ਯਾਤਰਾ ਦੌਰਾਨ ਪੀ.ਜੀ.ਆਈ. ਚੰਡੀਗੜ੍ਹ 'ਚ ਬਲੱਡ ਸਪੈਸ਼ਲਿਸਟ ਡਾਕਟਰ ਸੌਗਾਤ ਭਟਨਾਗਰ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਡਾਕਟਰ ਸੌਗਾਤ ਆਪਣੀ ਦੋਸਤ ਜੈਸਮੀਨ ਨਾਲ ਚੂੜਾਧਾਰ ਯਾਤਰਾ 'ਤੇ ਗਈ ਸੀ। ਡਾਕਟਰ ਸੌਗਾਤ ਦਾ ਵਜ਼ਨ ਕਾਫੀ ਜ਼ਿਆਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਚੜ੍ਹਾਈ ਦੌਰਾਨ ਸਾਹ ਲੈਣ 'ਚ ਸਮੱਸਿਆ ਹੋਣ ਲੱਗੀ। ਸ਼ੁੱਕਰਵਾਰ ਨੂੰ ਜਦੋਂ ਉਹ ਤੀਸਰੀ ਨਾਮਕ ਸਥਾਨ 'ਤੇ ਪਹੁੰਚੇ ਤਾਂ ਡਾਕਟਰ ਨੂੰ ਸਾਹ ਲੈਣ ਦੀ ਸਮੱਸਿਆ ਵੱਧ ਗਈ ਅਤੇ ਦਿਲ ਦੀ ਧੜਕਣ ਬੰਦ ਹੋ ਗਈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।

ਡਾਕਟਰ ਸੌਗਾਤ ਨੂੰ ਬਚਾਉਣ ਲਈ ਨੌਹਰਾਧਾਰ ਤੋਂ ਪੁਲਸ ਦੇ 5 ਜਵਾਨ, ਡਾਕਟਰਾਂ ਦੀ ਟੀਮ ਅਤੇ ਕਾਫੀ ਗਿਣਤੀ 'ਚ ਸਥਾਨਿਕ ਲੋਕ ਚੂੜਾਧਾਰ ਲਈ ਰਵਾਨਾ ਹੋਏ ਸੀ। ਦੱਸਣਯੋਗ ਹੈ ਕਿ ਮ੍ਰਿਤਕ ਡਾਕਟਰ ਸੌਗਾਟ ਭਟਨਾਗਰ ਪੀ.ਜੀ.ਆਈ 'ਚ ਬਲੱਡ ਸਪੈਸ਼ਲਿਸਟ ਹੈ।
ਫੜਨਵੀਸ ਦੇ ਲਈ ਆਸਾਨ ਨਹੀਂ ਹੋਵੇਗਾ ਸਰਕਾਰ ਚਲਾਉਣਾ
NEXT STORY