ਭੋਪਾਲ (ਏਜੰਸੀ)- ਮੱਧ ਪ੍ਰਦੇਸ਼ ਦੇ ਭੋਪਾਲ 'ਚ ਵੀਰਵਾਰ ਨੂੰ ਇਕ ਰੇਪ ਪੀੜਤਾ ਅਤੇ ਨਾਬਾਲਗ ਕੁੜੀ ਦਾ ਗਰਭਪਾਤ ਕਰਨ ਦੇ ਦੋਸ਼ 'ਚ ਇਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ,''ਦੋਸ਼ੀ ਡਾਕਟਰ ਦੀ ਪਛਾਣ ਡਾ. ਮਯਨਕ ਸ਼੍ਰੀਵਾਸਤਵ (ਬੀ.ਐੱਚ.ਐੱਮ.ਐੱਸ.) ਵਜੋਂ ਹੋਈ ਹੈ ਅਤੇ ਉਹ ਸ਼ਹਿਰ 'ਚ ਕਲੀਨਿਕ ਚਲਾਉਂਦਾ ਹੈ।'' ਪੁਲਸ ਅਨੁਸਾਰ ਰੇਪ ਦੇ ਦੋਸ਼ੀ ਫੈਜ਼ਲ ਅੱਬਾਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਇਸ ਮਾਮਲੇ 'ਚ 13 ਦਸੰਬਰ 2022 ਨੰ ਸ਼ਹਿਰ ਦੇ ਅਜਾਕ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਜਬਰ ਜ਼ਿਨਾਹ ਦੇ ਦੋਸ਼ੀ ਅੱਬਾਸ ਨੇ ਸ਼ਾਨ ਪੰਡਿਤ ਬਣ ਕੇ ਨਾਬਾਲਗ ਨਾਲ ਦੋਸਤੀ ਕੀਤੀ ਅਤੇ ਕਈ ਵਾਰ ਰੇਪ ਕੀਤਾ। ਜਦੋਂ ਨਾਬਾਲਗ ਗਰਭਵਤੀ ਹੋ ਗਈ ਤਾਂ ਉਸ ਦਾ ਗਰਭਪਾਤ ਕਰਵਾ ਦਿੱਤਾ।
ਐਡੀਸ਼ਨਲ ਪੁਲਸ ਕਮਿਸ਼ਨਰ ਨਿਧੀ ਸਕਸੈਨਾ ਨੇ ਕਿਹਾ,''13 ਦਸੰਬਰ ਨੂੰ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ 'ਚ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ 16 ਸਾਲਾ ਕੁੜੀ ਦਾ ਗਰਭਪਾਤ ਕਰਵਾਇਆ ਗਿਆ ਸੀ। ਅੱਗੇ ਦੀ ਜਾਂਚ 'ਚ ਪਾਇਆ ਗਿਆ ਕਿ ਇਕ ਕਲੀਨਿਕ ਸੀ, ਜਦੋ ਬੀ.ਐੱਸ.ਸੀ.ਐੱਮ.ਡੀ. ਦੇ ਨਾਮ ਨਾਲ ਚੱਲ ਰਿਹਾ ਹੈ।'' ਪੁਲਸ ਨੇ ਕਲੀਨਿਕ ਨੂੰ ਸੀਲ ਕਰ ਦਿੱਤਾ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਆਈ.ਪੀ.ਸੀ. ਐੱਮ.ਟੀ.ਪੀ. ਐਕਟ ਦੀ ਧਾਰਾ 313 (ਔਰਤ ਦੀ ਸਹਿਮਤੀ ਦੇ ਬਿਨਾਂ ਗਰਭਪਾਤ ਕਰਵਾਉਣਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਏ.ਸੀ.ਪੀ. ਸਕਸੈਨਾ ਨੇ ਕਿਹਾ,''ਇਸ ਤੋਂ ਪਹਿਲਾਂ ਜਬਰ ਜ਼ਿਨਾਹ ਦੇ ਦੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 (ਬਲਾਤਕਾਰ), 377 (ਗੈਰ-ਕੁਦਰਤੀ ਅਪਰਾਧ) ਅਤੇ ਧਾਰਮਿਕ ਆਜ਼ਾਦੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।''
WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ
NEXT STORY