ਨਾਗਪੁਰ (ਭਾਸ਼ਾ)- ਪੁਲਸ ਨੇ ਪਤੀ ਤੇ ਜੇਠ ਨੂੰ ਗ੍ਰਿਫਤਾਰ ਕਰ ਕੇ ਨਾਗਪੁਰ ’ਚ ਇਕ ਮਹਿਲਾ ਡਾਕਟਰ ਦੀ ਹੱਤਿਆ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਦੋਹਾਂ ਨੇ ਇਸ ਘਟਨਾ ਨੂੰ ਡਕੈਤੀ ਨਾਲ ਸਬੰਧਤ ਅਪਰਾਧ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਕ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਮਹਿਲਾ ਡਾਕਟਰ ਦੇ ਪਤੀ ਅਨਿਲ ਰਾਹੁਲ ਨੂੰ ਉਸ ਦੇ ਚਰਿੱਤਰ ’ਤੇ ਸ਼ੱਕ ਸੀ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ।
ਅਨਿਲ ਰਾਏਪੁਰ ਦੇ ਇਕ ਨਿੱਜੀ ਮੈਡੀਕਲ ਕਾਲਜ ’ਚ ਪੜ੍ਹਾਉਂਦਾ ਹੈ। ਉਸ ਨੇ ਆਪਣੀ ਪਤਨੀ ਅਰਚਨਾ ਦੀ ਹੱਤਿਆ ਦੀ ਸਾਜ਼ਿਸ਼ ਕਥਿਤ ਤੌਰ ’ਤੇ ਅਾਪਣੇ ਭਰਾ ਰਾਜੂ ਨਾਲ ਮਿਲ ਕੇ ਰਚੀ ਸੀ। ਦੋਹਾਂ ਨੇ 9 ਅਪ੍ਰੈਲ ਨੂੰ ਲੋਹੇ ਦੀ ਰਾਡ ਨਾਲ ਉਸ ਦੀ ਹੱਤਿਆ ਕਰ ਦਿੱਤੀ।
ਮੁਸਲਮਾਨਾਂ ਨਾਲ ਹਮਦਰਦੀ ਹੈ ਤਾਂ ਕਿਸੇ ਮੁਸਲਮਾਨ ਨੂੰ ਪ੍ਰਧਾਨ ਬਣਾਏ ਕਾਂਗਰਸ : ਮੋਦੀ
NEXT STORY