ਫ਼ਿਰੋਜ਼ਾਬਾਦ (ਏਜੰਸੀ)- ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਤਾਇਨਾਤ ਸੀਨੀਅਰ ਡਾਕਟਰ ਅਭਿਸ਼ੇਕ ਸਿੰਘ ਦੀ ਸ਼ਨੀਵਾਰ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼ਿਕੋਹਾਬਾਦ ਦੇ ਸਰਕਾਰੀ ਜੁਆਇੰਟ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਈ.ਐੱਮ.ਓ. ਵਜੋਂ ਤਾਇਨਾਤ ਡਾਕਟਰ ਅਭਿਸ਼ੇਕ ਸਿੰਘ ਦੀ ਸ਼ਨੀਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ।
ਡਾਕਟਰ ਅਭਿਸ਼ੇਕ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਮਿਲਦਿਆਂ ਹੀ ਹੋਰ ਡਾਕਟਰਾਂ ਨੇ ਪਹੁੰਚ ਕੇ ਉਨ੍ਹਾਂ ਦੀ ਜਾਂਚ ਕੀਤੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਡਾਕਟਰ ਅਭਿਸ਼ੇਕ (45) ਕਾਨਪੁਰ ਦੇਹਾਤ ਦੇ ਰਹਿਣ ਵਾਲੇ ਸਨ, ਜੋ ਪਿਛਲੇ 5 ਸਾਲਾਂ ਤੋਂ ਇੱਥੇ ਤਾਇਨਾਤ ਸਨ। ਡਾਕਟਰ ਦੀ ਅਚਾਨਕ ਮੌਤ ਦੀ ਖ਼ਬਰ ਸੁਣਦਿਆਂ ਹੀ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਸਥਾਨਕ ਵਿਧਾਇਕ ਵੀ ਹਸਪਤਾਲ ਪਹੁੰਚ ਗਏ। ਸਿਹਤ ਵਿਭਾਗ ਵਿੱਚ ਚੁੱਪ ਅਤੇ ਉਦਾਸੀ ਛਾਈ ਹੋਈ ਹੈ।
ਬੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਬਜਾਏ ਕੇਜਰੀਵਾਲ ਨੇ ਆਪਣੇ ਲਈ ਬਣਾਇਆ ‘ਸ਼ੀਸ਼ ਮਹਿਲ’ : ਸ਼ਾਹ
NEXT STORY