ਗਾਜ਼ੀਆਬਾਦ, (ਏਜੰਸੀ)- ਯੂ. ਪੀ. ਦੇ ਗਾਜ਼ੀਆਬਾਦ ਵਿਚ ਦੋ ਪਾਲਤੂ ਕੁੱਤਿਆਂ ਨੇ ਆਪਣੇ ਮਾਲਕਾਂ ਨੂੰ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿਚ ਪਾ ਦਿੱਤੀ। ਮਾਂ-ਧੀ ਨੂੰ ਬਚਾਉਣ ਲਈ ਦੋਵੇਂ ਕੁੱਤੇ ਨੇ ਹਮਲਾਵਰਾਂ ਨਾਲ ਭਿੜ ਗਏ। ਇਸ ਦੌਰਾਨ ਹਮਲਾਵਰਾਂ ਨੇ ਚਾਕੂਆਂ ਨਾਲ ਹਮਲਾ ਕਰ ਕੇ ਕੁੱਤਿਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਬਾਅਦ ਵਿਚ ਮਾਲਕ ਖੂਨ ਨਾਲ ਲੱਥਪੱਥ ਕੁੱਤਿਆਂ ਨੂੰ ਪਸ਼ੂਆਂ ਦੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਪੀੜਤ ਧਿਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ।
ਮਾਮਲੇ ਵਿਚ ਦਰਜ ਐੱਫ. ਆਈ. ਆਰ. ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਖੋੜਾ ਕਾਲੋਨੀ ਵਿਚ ਸੁੰਦਰ ਸਿੰਘ ਦੇ ਘਰ ਵਾਪਰੀ ਜਦੋਂ ਗੁਆਂਢੀਆਂ ਨੇ ਕਥਿਤ ਤੌਰ ਉਸਦੀ ਪਤਨੀ ਅਤੇ ਦੋ ਬੇਟੀਆਂ ਨੂੰ ਧਮਕਾਇਆ ਅਤੇ ਦੁਰਵਿਵਹਾਰ ਕੀਤਾ ਅਤੇ ਫਿਰ ਹਮਲਾ ਕਰ ਦਿੱਤਾ। ਇਸ ਦੌਰਾਨ ਤਾਰੂ ਅਤੇ ਬੁਜ਼ੋ ਨਾਂ ਦੇ ਪਾਲਤੂ ਕੁੱਤੇ ਹਮਲਾਵਰਾਂ ਨਾਲ ਭਿੜ ਗਏ। ਬਦਲੇ ਵਿਚ ਹਮਲਾਵਰਾਂ ਨੇ ਕੁੱਤਿਆਂ ’ਤੇ ਚਾਕੂਆਂ ਨਾਲ ਕਈ ਵਾਰ ਕੀਤੇ, ਜਿਸ ਵਿਚ ਦੋਵੇਂ ਕੁੱਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਲਾਂਕਿ ਇਸ ਦੌਰਾਨ ਹਮਲਾਵਰ ਗੁਆਂਢੀ ਭੱਜ ਗਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਤਾਰੂ ਅਤੇ ਬੂਜ਼ੋ ਪਹਿਲਾਂ ਸਟ੍ਰੀਟ ਡਾਗ ਸਨ, ਪਰ ਬਾਅਦ ਵਿਰ ਪਰਿਵਾਰ ਨੇ ਉਨ੍ਹਾਂ ਨੂੰ ਗੋਦ ਲੈ ਲਿਆ ਸੀ। ਓਦੋਂ ਤੋਂ ਦੋਵੇਂ ਕੁੱਤੇ ਘਰ ਵਿਚ ਹੀ ਰਹਿ ਰਹੇ ਸਨ। ਬੇਟੀ ਪੂਨਮ ਸਟ੍ਰੀਟ ਡਾਗਜ਼ ਦੀ ਦੇਖਭਾਲ ਕਰਦੀ ਹੈ। ਗੁਆਂਢ ਦੇ ਲੋਕ ਇਸ ’ਤੇ ਇਤਰਾਜ਼ ਕਰਦੇ ਸਨ। ਜ਼ਿਆਦਾਤਰ ਵਾਦ-ਵਿਵਾਦ ਹੋ ਜਾਂਦਾ ਸੀ। ਬੀਤੇ ਦਿਨ ਰਾਤ ਨੂੰ ਗੁਆਂਢੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਪਰਿਵਾਰ ’ਤੇ ਹਮਲਾ ਕਰ ਿਦੱਤਾ। ਓਦੋਂ ਘਰ ਵਿਚ ਤਿੰਨ ਲੋਕ ਮੌਜੂਦ ਸਨ। ਪਰ ਪਾਲਤੂ ਕੁੱਤਿਆਂ ਨੇ ਉਨ੍ਹਾਂ ਨੂੰ ਘਰੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ।
ਚਰਨਜੀਤ ਚੰਨੀ ਵੱਲੋਂ ਅੰਮ੍ਰਿਤਪਾਲ ਬਾਰੇ ਦਿੱਤੇ ਬਿਆਨ ਤੋਂ ਕਾਂਗਰਸ ਨੇ ਕੀਤਾ ਕਿਨਾਰਾ, ਕਿਹਾ-ਇਹ ਉਨ੍ਹਾਂ ਦੀ ਆਪਣੀ ਰਾਇ
NEXT STORY