ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਸਮੁੰਦਰੀ ਫੌਜ ਨੇ ਓਡਿਸ਼ਾ ਦੇ ਤੱਟ ’ਤੇ ਬੰਗਾਲ ਦੀ ਖਾੜੀ ਵਿਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਭਾਰਤੀ ਸਮੁੰਦਰੀ ਫੌਜ ਦੇ ਹੈਲੀਕਾਪਟਰ ਤੋਂ ਪਹਿਲੀ ਵਾਰ ਸ਼ਾਰਟ ਰੇਂਜ ਐਂਟੀ-ਸ਼ਿਪ ਮਿਜ਼ਾਈਲ ਦਾ ‘ਸੈਲਵੋ ਲਾਂਚ’ ਸਫਲਤਾਪੂਰਵਕ ਕੀਤਾ ਗਿਆ। ਇਸ ਸਫਲ ਪ੍ਰੀਖਣ ਵਿਚ ਇਕ ਹੀ ਹੈਲੀਕਾਪਟਰ ਤੋਂ ਬਹੁਤ ਘੱਟ ਸਮੇਂ ਦੇ ਵਕਫ਼ੇ ਵਿਚ ਦੋ ਮਿਜ਼ਾਈਲਾਂ ਲਗਾਤਾਰ ਦਾਗੀਆਂ ਗਈਆਂ।

ਇਹ ਭਾਰਤ ਦੀ ਪਹਿਲੀ ‘ਸੈਲਵੋ ਲਾਂਚਿੰਗ’ ਹੈ, ਜਿਸ ਵਿਚ ਹਵਾ ਤੋਂ ਦਾਗੀ ਜਾਣ ਵਾਲੀ ਐਂਟੀ-ਸ਼ਿਪ ਮਿਜ਼ਾਈਲ ਪ੍ਰਣਾਲੀ ਦਾ ਇਸਤੇਮਾਲ ਹੋਇਆ। ਸੈਲਵੋ ਲਾਂਚ ਦਾ ਮਤਲਬ ਹੈ ਇਕ ਹੀ ਪਲੇਟਫਾਰਮ ਤੋਂ ਇਕ ਤੋਂ ਬਾਅਦ ਇਕ ਕਈ ਹਥਿਆਰਾਂ ਨੂੰ ਬਹੁਤ ਘੱਟ ਸਮੇਂ ਵਿਚ ਦਾਗਣਾ। ਜੰਗ ਦੇ ਸਮੇਂ ਇਹ ਤਕਨੀਕ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਇਸ ਨਾਲ ਦੁਸ਼ਮਣ ਦੇ ਜਹਾਜ਼ ’ਤੇ ਇਕੋ ਵੇਲੇ ਕਈ ਵਾਰ ਕੀਤੇ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਮਸ਼ਾਨ ਘਾਟ 'ਚ ਵਿਆਹ ! ਡੈਸਟੀਨੇਸ਼ਨ ਵੈਡਿੰਗ ਦੀ ਵੀਡੀਓ ਦੇਖ ਪੈ ਗਿਆ ਪੰਗਾ, ਭੜਕ ਗਏ ਲੋਕ
NEXT STORY