ਮੁੰਬਈ- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਦੇਸ਼ ਭਰ ਵਿਚ ਮੁਹਿੰਮ ਚਲਾ ਕੇ 3 ਥਾਵਾਂ ਤੋਂ 19 ਕਰੋੜ ਰੁਪਏ ਦਾ ਸੋਨਾ ਜ਼ਬਤ ਕਰਨ ਦੇ ਨਾਲ ਹੀ ਤਸਕਰੀ ਗਿਰੋਹ ਦੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਡੀ. ਆਰ. ਆਈ. ਅਨੁਸਾਰ ਇਹ ਗਿਰੋਹ ਬੰਗਲਾਦੇਸ਼ ਦੀ ਸਰਹੱਦ ਦੇ ਰਸਤਿਓਂ ਭਾਰਤ ਵਿਚ ਸੋਨੇ ਦੀ ਤਸਕਰੀ ਕਰਦਾ ਸੀ ਅਤੇ ਉਸ ਨੂੰ ਮੁੰਬਈ, ਨਾਗਪੁਰ (ਮਹਾਰਾਸ਼ਟਰ) ਤੇ ਵਾਰਾਣਸੀ (ਉੱਤਰ ਪ੍ਰਦੇਸ਼) ਆਦਿ ਵਿਚ ਭੇਜਦਾ ਸੀ। ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਮੁਹਿੰਮ ਦੌਰਾਨ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 5 ਨੂੰ ਮੁੰਬਈ ਅਤੇ 4 ਨੂੰ ਨਾਗਪੁਰ ਵਿਚ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਆਪ੍ਰੇਸ਼ਨ ਅਜੇ: ਇਜ਼ਾਰਾਈਲ ਤੋਂ ਭਾਰਤ ਪਰਤੀ ਚੌਥੀ ਉਡਾਣ, 274 ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ
ਇਸੇ ਤਰ੍ਹਾਂ ਡੀ. ਆਰ. ਆਈ. ਅਧਿਕਾਰੀਆਂ ਵਲੋਂ ਤਾਮਿਲਨਾਡੂ ਦੇ ਚੇਨਈ ਤੇ ਤ੍ਰਿਚੀ ’ਚ ਚਲਾਈਆਂ ਗਈਆਂ 3 ਵੱਖ-ਵੱਖ ਮੁਹਿੰਮਾਂ ਵਿਚ 15.21 ਕਰੋੜ ਰੁਪਏ ਦੀ ਕੀਮਤ ਦਾ 25 ਕਿਲੋ ਤਸਕਰੀ ਦਾ ਸੋਨਾ ਅਤੇ 56.30 ਲੱਖ ਰੁਪਏ ਦੀ ਕੀਮਤ ਦੀ ਭਾਰਤੀ ਕਰੰਸੀ ਜ਼ਬਤ ਕੀਤੀ ਗਈ। ਅਧਿਕਾਰਤ ਜਾਣਕਾਰੀ ਅਨੁਸਾਰ ਇਹ ਸੋਨਾ ਸ਼੍ਰੀਲੰਕਾ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ ਸੀ ਅਤੇ ਨਾਗਪੱਟੀਨਮ ਜ਼ਿਲ੍ਹੇ ਦੇ ਤੱਟੀ ਖੇਤਰ ਤੋਂ ਹੁੰਦੇ ਹੋਏ ਕਾਰ ਵਿਚ ਚੇਨਈ ਲਿਜਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ
Delhi Weather : ਸਾਹ ਲੈਣ ਲਾਇਕ ਨਹੀਂ ਰਹੀ ਹਵਾ, ਜਾਣੋ ਅੱਜ ਕਿਹੋ ਜਿਹਾ ਰਹੇਗਾ ਮੌਸਮ
NEXT STORY