ਨਵੀਂ ਦਿੱਲੀ, (ਭਾਸ਼ਾ)– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਇਕ ਕੌਮਾਂਤਰੀ ਅਪਰਾਧਕ ਗਿਰੋਹ ਦਾ ਭਾਂਡਾ ਭੰਨਿਆ ਹੈ ਜੋ ‘ਡਾਰਕਨੈੱਟ’ ਤੇ ‘ਕ੍ਰਿਪਟੋਕਰੰਸੀ’ ਦੀ ਵਰਤੋਂ ਕਰ ਕੇ ਕਈ ਦੇਸ਼ਾਂ ਦੇ ਨਾਲ ਹੀ ਭਾਰਤ ਦੇ ਕਈ ਸੂਬਿਆਂ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸ਼ਾਮਲ ਸੀ। ਸੂਤਰਾਂ ਅਨੁਸਾਰ ਦੇਸ਼ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਬਿਊਰੋ ਮੁਹਿੰਮ ਚਲਾ ਰਿਹਾ ਹੈ।
ਇਸ ਗਿਰੋਹ ਦੇ ਤਾਰ ਅਮਰੀਕਾ, ਨੀਦਰਲੈਂਡ ਤੇ ਕੈਨੇਡਾ ਦੇ ਨਾਲ ਹੀ ਭਾਰਤ ’ਚ ਪੱਛਮੀ ਬੰਗਾਲ, ਗੁਜਰਾਤ, ਕਰਨਾਟਕ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓਡਿਸ਼ਾ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਅਸਾਮ ਸੂਬਿਆਂ ਨਾਲ ਵੀ ਜੁੜੇ ਸਨ। ਮੁਹਿੰਮ ਤਹਿਤ ਡਾਰਕਨੈੱਟ ਦੇ ਨਾਲ ਹੀ ਸਮੱਗਲਰਾਂ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਤੇ ਹੋਮ ਡਲਿਵਰੀ ਨੈੱਟਵਰਕ ਦਾ ਪਤਾ ਲਾਇਆ ਗਿਆ। ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ’ਚ ਡਾਰਕਨੈੱਟ, ਕ੍ਰਿਪਟੋਕਰੰਸੀ, ਡਿਜੀਟਲ ਮੀਡੀਆ, ਯੂ. ਪੀ. ਆਈ. ਤੇ ਨਕਲੀ ਕੇ. ਵਾਈ. ਸੀ. ਦਸਤਾਵੇਜ਼ਾਂ ਦੇ ਨਾਲ-ਨਾਲ ਡਾਕ ਤੇ ਕੋਰੀਅਰ ਸੇਵਾਵਾਂ ਦੀ ਵਰਤੋਂ ਵੀ ਸ਼ਾਮਲ ਹੈ। 11 ਮਹੀਨਿਆਂ ਤੋਂ ਵੱਧ ਸਮੇਂ ਤਕ ਚੱਲੀ ਇਸ ਮੁਹਿੰਮ ਦੌਰਾਨ 47 ਮਾਮਲੇ ਦਰਜ ਕੀਤੇ ਗਏ ਅਤੇ 40 ਗ੍ਰਿਫਤਾਰੀਆਂ ਹੋਈਆਂ।
PM ਮੋਦੀ ਨੇ ਗੁੱਡ ਫ੍ਰਾਈਡੇਅ 'ਤੇ ਈਸਾ ਮਸੀਹ ਨੂੰ ਕੀਤਾ ਯਾਦ
NEXT STORY