ਨਵੀਂ ਦਿੱਲੀ- ਸ਼ਰਾਬ ਦੇ ਨਸ਼ੇ 'ਚ ਧੁੱਤ ਏਅਰ ਇੰਡੀਆ ਦੀ ਫਲਾਈਟ 'ਚ ਸਫ਼ਰ ਕਰ ਰਹੇ ਯਾਤਰੀ ਨੇ ਕੁਝ ਅਜਿਹਾ ਕੀਤਾ ਕਿ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਯਾਤਰੀ ਨੇ ਏਅਰ ਇੰਡੀਆ ਦੀ ਫਲਾਈਟ ਵਿਚ ਬਿਜ਼ਨੈੱਸ ਕਲਾਸ 'ਚ ਬੈਠੀ ਇਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ। 70 ਸਾਲਾ ਬਜ਼ੁਰਗ ਮਹਿਲਾ ਨੇ ਦੋਸ਼ ਲਾਇਆ ਕਿ ਫਲਾਈਟ ਵਿਚ ਸ਼ਖ਼ਸ ਨੇ ਉਸ ਨਾਲ ਗੰਦੀ ਹਰਕਤ ਕੀਤੀ। ਮਹਿਲਾ ਨੇ ਦੋਸ਼ ਲਾਇਆ ਕਿ ਸ਼ਖ਼ਸ ਨੇ ਫਲਾਈਟ ਵਿਚ ਉਸ ਦੇ ਸਾਹਮਣੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਉਸ ਉੱਪਰ ਪਿਸ਼ਾਬ ਕਰ ਦਿੱਤਾ।
ਇਹ ਵੀ ਪੜ੍ਹੋ- ਅਵਾਰਾ ਕੁੱਤਿਆਂ ਲਈ ਫ਼ਰਿਸ਼ਤਾ ਬਣੀ ਪ੍ਰਤਿਮਾ ਦੇਵੀ ਦਾ MCD ਨੇ ਢਾਹਿਆ ਆਸ਼ਿਆਨਾ, ਠੰਡ 'ਚ ਰਹਿਣ ਨੂੰ ਮਜਬੂਰ
ਇਹ ਹੈ ਪੂਰਾ ਮਾਮਲਾ
ਪੀੜਤ ਮਹਿਲਾ ਯਾਤਰੀ ਨੇ ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰ ਨੂੰ ਇਸ ਬਾਬਤ ਚਿੱਠੀ ਲਿਖ ਕੇ ਫਲਾਈਟ 'ਚ ਆਪਣੇ ਨਾਲ ਹੋਈ ਇਸ ਹਰਕਤ ਬਾਰੇ ਜਾਣੂੰ ਕਰਵਾਇਆ। ਇਸ ਤੋਂ ਬਾਅਦ ਏਅਰ ਇੰਡੀਆ ਵਲੋਂ ਇਸ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ ਗਈ। ਇਹ ਘਟਨਾ 26 ਨਵੰਬਰ 2022 ਨੂੰ ਏਅਰ ਇੰਡੀਆ ਦੀ ਫਲਾਈਟ AI-102 'ਚ ਵਾਪਰੀ ਸੀ। ਇਹ ਜਹਾਜ਼ ਨਿਊਯਾਰਕ ਤੋਂ ਦਿੱਲੀ ਲਈ ਰਵਾਨਾ ਹੋਇਆ ਸੀ। ਪੀੜਤ ਮਹਿਲਾ ਨੇ ਆਪਣੇ ਚਿੱਠੀ 'ਚ ਕਿਹਾ ਕਿ ਜਹਾਜ਼ ਦਾ ਕੈਬਿਨ ਕਰੂ ਸਰਗਰਮ ਨਹੀਂ ਸੀ ਅਤੇ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਨੇ ਲਿਖਿਆ ਕਿ ਮੈਂ ਦੁਖੀ ਹਾਂ ਕਿ ਏਅਰਲਾਈਨ ਨੇ ਇਸ ਘਟਨਾ ਦੌਰਾਨ ਮੇਰੇ ਸੁਰੱਖਿਆ ਜਾਂ ਆਰਾਮ ਯਕੀਨੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਇਹ ਵੀ ਪੜ੍ਹੋ- J&K: ਅੱਤਵਾਦ ਹਮਲੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਸਸਕਾਰ 'ਚ ਉਮੜੀ ਭੀੜ, ਇਕੱਠੀਆਂ ਬਲੀਆਂ 6 ਚਿਖਾਵਾਂ
ਚਾਲਕ ਦਲ ਦੇ ਮੈਂਬਰ ਨੇ ਮਦਦ ਨਹੀਂ ਕੀਤੀ
ਔਰਤ ਨੇ ਇਸ ਬਾਰੇ ਕੇਬਲ ਕਰੂ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਨੇ ਵੀ ਵਿਅਕਤੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਫਲਾਈਟ ਦੇ ਦਿੱਲੀ ਉਤਰਨ ਤੋਂ ਬਾਅਦ ਉਹ ਵਿਅਕਤੀ ਸ਼ਾਂਤੀ ਨਾਲ ਚਲਾ ਗਿਆ ਅਤੇ ਉਸ ਤੋਂ ਕਿਸੇ ਵੀ ਚੀਜ਼ ਲਈ ਪੁੱਛਗਿੱਛ ਨਹੀਂ ਕੀਤੀ ਗਈ। ਔਰਤ ਨੇ ਦੱਸਿਆ ਕਿ ਜਦੋਂ ਦੋਸ਼ੀ ਨੇ ਪਿਸ਼ਾਬ ਕੀਤਾ ਤਾਂ ਉਸ ਦੇ ਕੱਪੜੇ, ਜੁਰਾਬਾਂ, ਜੁੱਤੀਆਂ ਅਤੇ ਬੈਗ ਗਿੱਲੇ ਹੋ ਗਏ। ਮਹਿਲਾ ਯਾਤਰੀ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਚਾਲਕ ਦਲ ਦੇ ਮੈਂਬਰ ਬਹੁਤ ਸੰਵੇਦਨਸ਼ੀਲ ਸਨ ਅਤੇ ਮੁਸ਼ਕਲ ਸਥਿਤੀ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਜਾਣੂ ਨਹੀਂ ਸਨ।
ਇਹ ਵੀ ਪੜ੍ਹੋ- ਕੁੜੀ ਨੂੰ ਕਾਰ ਨਾਲ ਘੜੀਸਣ ਦਾ ਮਾਮਲਾ: ਐਕਸ਼ਨ 'ਚ ਗ੍ਰਹਿ ਮੰਤਰਾਲਾ, ਦਿੱਲੀ ਪੁਲਸ ਕੋਲੋਂ ਮੰਗੀ ਰਿਪੋਰਟ
ਅਗਵਾ ਕਰ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਜ਼ਬਰਨ ਪਿਲਾ ਦਿੱਤਾ ਜ਼ਹਿਰ
NEXT STORY