ਭੋਪਾਲ - ਮੱਧ ਪ੍ਰਦੇਸ਼ ਵਿੱਚ ਲਗਾਤਾਰ ਵੱਧਦੇ ਕੋਰੋਨਾ ਦਾ ਅਸਰ ਇੱਕ ਵਾਰ ਫਿਰ ਪ੍ਰੀਖਿਆਵਾਂ 'ਤੇ ਦਿੱਸਣਾ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਉੱਚ ਸਿੱਖਿਆ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਵੱਧਦੇ ਹੋਏ ਕੋਰੋਨਾ ਇਨਫੈਕਸ਼ਨ ਅਤੇ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਅਪ੍ਰੈਲ ਦੀ ਥਾਂ ਮਈ ਵਿੱਚ ਆਯੋਜਿਤ ਕੀਤੀ ਜਾਵੇਗੀ।
ਉੱਚ ਸਿੱਖਿਆ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਗ੍ਰੈਜੁਏਸ਼ਨ ਫਾਈਨਲ ਈਅਰ ਅਤੇ ਪੋਸਟ ਗ੍ਰੈਜੁਏਸ਼ਨ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਤੇ ਜਾ ਕੇ ਪ੍ਰੀਖਿਆ ਦੇਣੀ ਹੋਵੇਗੀ। ਜਦੋਂ ਕਿ ਗ੍ਰੈਜੁਏਸ਼ਨ ਦੇ ਪਹਿਲੇ ਅਤੇ ਦੂਜੇ ਈਅਰ ਤੋਂ ਇਲਾਵਾ ਪੋਸਟ ਗ੍ਰੈਜੁਏਸ਼ਨ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਦੀ ਓਪਨ ਬੁੱਕ ਪੱਧਤੀ ਰਾਹੀਂ ਪ੍ਰੀਖਿਆ ਕਰਾਈ ਜਾਵੇਗੀ।
ਇਹ ਵੀ ਪੜ੍ਹੋ- ਦਿੱਲੀ 'ਚ ਅੰਤਰਜਾਤੀ ਵਿਆਹ ਕਰਨ 'ਤੇ ਕੇਜਰੀਵਾਲ ਸਰਕਾਰ ਦੇਵੇਗੀ ਸੁਰੱਖਿਆ, SOP ਜਾਰੀ
ਉੱਚ ਸਿੱਖਿਆ ਮੰਤਰੀ ਮੋਹਨ ਯਾਦਵ ਨੇ ਦੱਸਿਆ ਕਿ ਗ੍ਰੈਜੁਏਸ਼ਨ ਫਾਈਨਲ ਈਅਰ ਵਿੱਚ ਕਰੀਬ 4 ਲੱਖ 30 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਿਲ ਹੋਣਗੇ, ਜਦੋਂ ਕਿ ਪੋਸਟ ਗ੍ਰੈਜੁਏਸ਼ਨ ਦੇ ਚੌਥੇ ਸਮੈਸਟਰ ਵਿੱਚ ਕਰੀਬ 1 ਲੱਖ 72 ਹਜ਼ਾਰ ਵਿਦਿਆਰਥੀ ਪ੍ਰੀਖਿਆ ਦੇਣਗੇ। ਓਪਨ ਬੁੱਕ ਪੱਧਤੀ ਰਾਹੀਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਗ੍ਰੈਜੁਏਸ਼ਨ ਪਹਿਲੇ ਸਾਲ ਵਿੱਚ 5 ਲੱਖ 33 ਹਜ਼ਾਰ ਹੈ ਤਾਂ ਦੂਜੇ ਸਾਲ ਵਿੱਚ 5 ਲੱਖ 25 ਹਜ਼ਾਰ ਹਨ। ਉਥੇ ਹੀ, ਪੋਸਟ ਗ੍ਰੈਜੁਏਸ਼ਨ ਦੇ ਦੂਜੇ ਸਮੈਸਟਰ ਵਿੱਚ ਵਿਦਿਆਰਥੀਆਂ ਦੀ ਗਿਣਤੀ 1 ਲੱਖ 35 ਹਜ਼ਾਰ ਹੈ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਨੇ ਦਿੱਤੀ ਧਮਕੀ, ਯੁੱਧਵੀਰ ਨੂੰ ਛੱਡ ਦਿਓ ਨਹੀਂ ਤਾਂ ਨੇਤਾਵਾਂ ਨੂੰ ਨਜ਼ਰਬੰਦ ਕਰ ਦੇਣਗੇ ਕਿਸਾਨ
ਐੱਮ.ਪੀ. 'ਚ ਕੋਰੋਨਾ ਨੇ ਤੋੜੇ ਨਵੇਂ ਸਾਲ ਦੇ ਸਾਰੇ ਰਿਕਾਰਡ
ਦਰਅਸਲ, ਸਰਕਾਰ ਨੇ ਇਹ ਫੈਸਲਾ ਤੇਜ਼ੀ ਨਾਲ ਵੱਧਦੇ ਕੋਰੋਨਾ ਇਨਫੈਕਸ਼ਨ ਨੂੰ ਵੇਖਦੇ ਹੋਏ ਲਿਆ ਹੈ। ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਰੋਨਾ ਦੇ 2142 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 10 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ 12 ਸ਼ਹਿਰਾਂ ਵਿੱਚ ਐਤਵਾਰ ਦਾ ਲਾਕਡਾਊਨ ਵੀ ਰਹੇਗਾ।ਇੰਦੌਰ 619, ਭੋਪਾਲ 460 ਅਤੇ ਜਬਲਪੁਰ 159 ਮਾਮਲਿਆਂ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦਿੱਲੀ 'ਚ ਅੰਤਰਜਾਤੀ ਵਿਆਹ ਕਰਨ 'ਤੇ ਕੇਜਰੀਵਾਲ ਸਰਕਾਰ ਦੇਵੇਗੀ ਸੁਰੱਖਿਆ, SOP ਜਾਰੀ
NEXT STORY