ਗੁਵਾਹਾਟੀ-ਆਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ ਸ਼ਨੀਵਾਰ ਨੂੰ ਅਰੁਣਾਂਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਹੜ ਦੇ ਖਤਰੇ ਨੂੰ ਦੇਖਦੇ ਹੋਏ 'ਅਲਰਟ' ਰਹਿਣ ਲਈ ਕਿਹਾ ਹੈ। ਚੀਨ ਨੇ ਭਾਰਤ ਨੂੰ ਸੁਚਿਤ ਕੀਤਾ ਹੈ ਕਿ ਤਿੱਬਤ 'ਚ ਜ਼ਮੀਨ ਖਿਸਕਣ ਦੇ ਕਾਰਨ ਇਕ ਨਦੀ ਦਾ ਰਸਤਾ ਬੰਦ ਹੋ ਗਿਆ ਹੈ, ਜਿਸ ਤੋਂ ਇਕ ਨਕਲੀ ਝੀਲ ਬਣ ਗਈ ਹੈ। ਮੁੱਖ ਮੰਤਰੀ ਦਫਤਰ ਦੇ ਇਕ ਆਧਿਕਾਰੀ ਨੇ ਦੱਸਿਆ ਹੈ ਕਿ ਸੋਨੋਵਾਲ ਨੇ ਧਾਮਾਜੀ, ਡਿਬਰੂਗੜ, ਲਖੀਮਪੁਰ ਅਤੇ ਤਿਨਸੁਕਿਆ ਜ਼ਿਲਿਆਂ ਦੇ ਅਧਿਕਾਰੀਆਂ ਨੇ ਅਲਰਟ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੇ ਵੱਡੇ ਨੁਕਸਾਨ ਨੂੰ ਰੋਕਣ ਦੇ ਲਈ ਹਰ ਸੰਭਵ ਕਦਮ ਚੁੱਕਣ ਨੂੰ ਕਿਹਾ ਹੈ।
ਯਿਲਜੰਗਬੋ ਨਦੀ ਨੇ ਤਿੱਬਤ ਤੋਂ ਅਰੁਣਾਂਚਲ ਪ੍ਰਦੇਸ਼ 'ਚ ਦਾਖਲ ਹੋਣ 'ਤੇ ਇਸ ਨੂੰ ਸਿਆਂਗ ਨਦੀ ਅਤੇ ਆਸਾਮ 'ਚ ਬ੍ਰਹਮਪੁੱਤਰ ਨਦੀ ਕਿਹਾ ਜਾਂਦਾ ਹੈ। ਜ਼ਿਲਾਂ ਪ੍ਰਸ਼ਾਸ਼ਨ, ਜ਼ਿਲਾ ਆਪਦਾ ਪ੍ਰਬੰਧਨ ਅਥਾਰਟੀ ਅਤੇ ਹੋਰ ਵਿਭਾਗਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਹੈ। ਕੇਂਦਰੀ ਪਾਣੀ ਕਮਿਸ਼ਨ ਦੇ ਮੁਤਾਬਕ ਆਸਾਮ 'ਤੇ ਇਸ ਦਾ ਮਾਮੂਲੀ ਅਸਰ ਪਵੇਗਾ ਕਿਉਂਕਿ ਬ੍ਰਹਮਪੁੱਤਰ 'ਚ ਪਾਣੀ ਦਾ ਪੱਧਰ ਘੱਟ ਹੈ ਪਰ ਪਾਸੀਘਾਟ 'ਚ ਪਾਣੀ ਦਾ ਲੈਵਲ ਵੱਧ ਸਕਦਾ ਹੈ। ਜੇਕਰ ਇਹ ਬਲਾਕਰ ਨੂੰ ਤੋੜਦਾ ਹੈ ਤਾਂ ਧਾਮਾਜੀ ਜ਼ਿਲੇ 'ਚ ਪਾਣੀ ਦਾ ਪੱਧਰ ਵੱਧ ਸਕਦਾ ਹੈ।
SSC 'ਚ 12ਵੀਂ ਪਾਸ ਲਈ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY