ਨਵੀਂ ਦਿੱਲੀ— ਪਾਕਿਸਤਾਨ ਦੇ ਐੱਫ-16 ਨੂੰ ਮਾਰ ਸੁੱਟਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤੀ ਹਵਾਈ ਫੌਜ ਨੇ ਰਾਜਸਥਾਨ ਦੇ ਸੂਰਤਗੜ੍ਹ ਸਥਿਤ ਏਅਰਬੇਸ 'ਤੇ ਤਾਇਨਾਤ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਭਿਨੰਦਨ ਨੇ ਸ਼ਨੀਵਾਰ ਨੂੰ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਦੂਜੀ ਵਾਰ ਹੈ, ਜਦੋਂ ਅਭਿਨੰਦਨ ਦੀ ਪੋਸਟਿੰਗ ਰਾਜਸਥਾਨ 'ਚ ਹੋਈ ਹੈ। ਸੂਰਤਗੜ੍ਹ ਤੋਂ ਪਹਿਲਾਂ ਉਹ ਬੀਕਾਨੇਰ 'ਚ ਤਾਇਨਾਤ ਹੋਏ ਸਨ। ਹਾਲਾਂਕਿ ਇਕ ਅਧਿਕਾਰੀ ਦਾ ਕਹਿਣਾ ਹੈ,''ਡਿਫੈਂਸ ਦੀ ਪੋਸਟਿੰਗ ਖੁਫੀਆ ਹੁੰਦੀ ਹੈ। ਇਸ ਦਾ ਅਸੀਂ ਖੁਲਾਸਾ ਨਹੀਂ ਕਰ ਸਕਦੇ ਹਾਂ। ਸਿਰਫ ਅਸੀਂ ਇੰਨਾ ਦੱਸ ਸਕਦੇ ਹਾਂ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਰਾਜਸਥਾਨ 'ਚ ਤਾਇਨਾਤ ਕੀਤਾ ਗਿਆ ਹੈ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਅਨੁਸਾਰ,''ਵਿੰਗ ਕਮਾਂਡਰ ਅਭਿਨੰਦਨ ਸੂਰਤਗੜ੍ਹ ਏਅਰਬੇਸ 'ਚ ਮਿਗ-21 ਬਾਏਸਨ ਏਅਰਕ੍ਰਾਫਟ ਦੇ ਆਪਰੇਸ਼ਨਜ਼ 'ਚ ਤਾਇਨਾਤ ਕੀਤੇ ਗਏ ਹਨ ਪਰ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਉਹ ਮੁੜ ਉਡਾਣ ਭਰ ਸਕਣਗੇ ਜਾਂ ਨਹੀਂ, ਕਿਉਂਕਿ ਏਅਰਬੇਸ ਦੇ ਪ੍ਰੋਟੋਕਾਲ ਦੇ ਅਧੀਨ ਜੇਕਰ ਕੋਈ ਪਾਇਲਟ ਕਿਸੇ ਕਾਰਨਾਂ ਕਰ ਕੇ ਲੜਾਕੂ ਜਹਾਜ਼ ਤੋਂ ਬਾਹਰ ਹੁੰਦਾ ਹੈ ਤਾਂ ਉਹ ਮੁੜ ਲੜਾਕੂ ਜਹਾਜ਼ ਨਹੀਂ ਉੱਡਾ ਸਕਦਾ।
ਦੱਸਣਯੋਗ ਹੈ ਕਿ 27 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਲੜਾਕੂ ਜਹਾਜ਼ਾਂ ਦੀ ਫਾਈਟ 'ਚ ਅਭਿਨੰਦਨ ਵਰਤਮਾਨ ਨੇ ਪਾਕਿਸਤਾਨ ਦੇ ਐੱਫ-16 ਜਹਾਜ਼ ਨੂੰ ਮਾਰ ਸੁੱਟਿਆ ਸੀ। ਭਾਰਤੀ ਹਵਾਈ ਸਰਹੱਦ 'ਚ ਆਏ ਐੱਫ-16 ਨੂੰ ਮਾਰ ਸੁੱਟਦੇ ਹੋਏ ਅਭਿਨੰਦਨ ਪਾਕਿਸਤਾਨ 'ਚ ਫਸ ਗਏ ਸਨ। ਵਿੰਗ ਕਮਾਂਡਰ ਅਭਿਨੰਦਨ ਕਰੀਬ 60 ਘੰਟਿਆਂ ਤੱਕ ਪਾਕਿਸਤਾਨ ਦੀ ਫੌਜ ਦੇ ਕਬਜ਼ੇ 'ਚ ਸਨ। ਫਿਰ ਭਾਰਤ ਦੇ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਨੂੰ ਵਾਪਸ ਭੇਜਿਆ ਸੀ।
ਮੋਦੀ ਤੋਂ ਘਬਰਾਉਂਦੀਆਂ ਹਨ ਭਾਜਪਾ ਨੇਤਾਵਾਂ ਦੀਆਂ ਪਤਨੀਆਂ : ਮਾਇਆਵਤੀ
NEXT STORY